ਦਿੱਲੀ ਵਿਧਾਨ ਸਭਾ ਚੋਣਾਂ ਨਤੀਜੇ : ਭਾਜਪਾ 45 ਤੇ ਆਮ ਆਦਮੀ ਪਾਰਟੀ 25 ਸੀਟਾਂ ‘ਤੇ ਅੱਗੇ
ਨਵੀਂ ਦਿੱਲੀ, 8 ਫਰਵਰੀ, ਦੇਸ਼ ਕਲਿਕ ਬਿਊਰੋ :
ਦਿੱਲੀ ਵਿਧਾਨ ਸਭਾ ਚੋਣਾਂ ਦੇ ਰੁਝਾਨਾਂ ਮੁਤਾਬਕ ਭਾਜਪਾ 27 ਸਾਲਾਂ ਬਾਅਦ ਸੱਤਾ ਵਿੱਚ ਵਾਪਸੀ ਕਰਦੀ ਨਜ਼ਰ ਆ ਰਹੀ ਹੈ। ਵੋਟਾਂ ਦੀ ਗਿਣਤੀ ਦੇ 2 ਘੰਟੇ ਬਾਅਦ ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ 70 ਸੀਟਾਂ ‘ਚੋਂ ਭਾਜਪਾ 45 ‘ਤੇ ਅਤੇ ਆਮ ਆਦਮੀ ਪਾਰਟੀ (ਆਪ) 25 ਸੀਟਾਂ ‘ਤੇ ਅੱਗੇ ਚੱਲ ਰਹੀ ਹੈ।
ਨਵੀਂ ਦਿੱਲੀ ਸੀਟ ‘ਤੇ 8ਵੇਂ ਰਾਊਂਡ ਤੋਂ ਬਾਅਦ ‘ਆਪ’ ਕਨਵੀਨਰ ਕੇਜਰੀਵਾਲ 238 ਵੋਟਾਂ ਨਾਲ ਪਿੱਛੇ ਚੱਲ ਰਹੇ ਹਨ। ਇੱਥੇ ਭਾਜਪਾ ਦੇ ਪ੍ਰਵੇਸ਼ ਵਰਮਾ ਅੱਗੇ ਹਨ।
Published on: ਫਰਵਰੀ 8, 2025 11:43 ਪੂਃ ਦੁਃ