ਮੋਰਿੰਡਾ ਦੇ ਇੱਕ ਘਰ ਵਿੱਚ ਹੋਇਆ ਧਮਾਕਾ, ਫੈਲੀ ਦਹਿਸ਼ਤ  

ਪੰਜਾਬ

ਮੋਰਿੰਡਾ ਦੇ ਇੱਕ ਘਰ ਵਿੱਚ ਹੋਇਆ ਧਮਾਕਾ, ਫੈਲੀ ਦਹਿਸ਼ਤ  

ਮੋਰਿੰਡਾ, 8 ਫਰਵਰੀ (ਭਟੋਆ)

ਸਥਾਨਕ ਵਾਰਡ ਨੰਬਰ 15 ਵਿੱਚ ਇੱਕ ਘਰ ਵਿੱਚ ਇੱਕ ਜਬਰਦਸਤ ਧਮਾਕਾ ਹੋਇਆ। ਇਸ ਧਮਾਕੇ ਨਾਲ ਮਕਾਨ ਦੀਆਂ ਕੰਧਾਂ ਤੇ ਪਰਖਚੇ ਉਡ ਗਏ ਅਤੇ ਟੁਕੜੇ ਦੂਰ ਦੂਰ ਤੱਕ ਡਿੱਗ ਪਏ। ਜਦ ਕਿ ਟੁੱਟੀ ਕੰਧ ਦੇ ਇੱਕ ਵੱਡੇ ਹਿੱਸੇ ਹੇਠ ਆ ਕੇ ਮੋਟਰਸਾਈਕਲ ਦਾ ਵੀ ਨੁਕਸਾਨ ਹੋ ਗਿਆ। ਇਹ ਹਾਦਸਾ  ਕਮਲਦੇਵ ਦੇ ਘਰ ਹੋਇਆ ਜਿਸ ਵਿੱਚ ਕਮਲਦੇਵ ਅਤੇ ਉਸਦੀ ਪਤਨੀ ਮੰਜੂ ਬਾਲਾ ਅੱਗ ਦੀਆਂ ਲਪਟਾਂ ਨਾਲ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਜਿਨਾਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰ ਹਮਜੋਲ ਸਿੰਘ ਚੱਕਲ ਦੀ ਟੀਮ ਵੱਲੋਂ ਉਹਨਾਂ ਨੂੰ ਮੁਢਲੀ ਡਾਕਟਰੀ ਸਹਾਇਤਾ ਦੇ ਕੇ ਫੇਸ 6, ਮੋਹਾਲੀ ਜੇ ਸਰਕਾਰੀ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਇਸੇ ਮਕਾਨ ਵਿੱਚ ਦੂਸਰੇ ਭਾਗ ਵਿੱਚ ਰਹਿੰਦੇ ਪ੍ਰਵਾਸੀ ਮਜ਼ਦੂਰ ਦੀ ਪਤਨੀ ਰਿੰਕੀ ਅਤੇ ਇੱਕ ਹੋਰ ਪ੍ਰੋਡਕਸ਼ਨ ਰਜਿੰਦਰ ਕੌਰ ਨੇ ਦੱਸਿਆ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਧਮਾਕੇ ਦੀ ਆਵਾਜ਼ ਦੂਰ ਦੂਰ ਤੱਕ ਸੁਣਾਈ ਦਿੱਤੀ ਜਿਸ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਉਨ੍ਹਾਂ ਦੱਸਿਆ ਕਿ ਜਦੋਂ ਇਹ ਧਮਾਕਾ ਹੋਇਆ ਤਾਂ ਇੰਜ ਲੱਗਾ ਕਿ ਕਿਸੇ ਗੱਡੀ ਦਾ ਟਾਇਰ ਫਟ ਗਿਆ ਹੋਵੇ। ਪ੍ਰਵਾਸੀ ਮਜ਼ਦੂਰ ਦੀ ਪਤਨੀ ਰਿੰਕੀ ਨੇ ਦੱਸਿਆ ਕਿ ਉਸਦੇ ਪਤੀ ਸਬਜ਼ੀ ਮੰਡੀ ਗਏ ਹੋਏ ਸਨ ਅਤੇ ਉਹ ਆਪਣੇ ਕਮਰੇ ਵਿੱਚ ਆਪਣੇ ਬੱਚਿਆਂ ਸਮੇਤ ਸੌਂ ਰਹੀ ਸੀ। ਜਦੋਂ ਲਗਭਗ 7 ਵਜੇ ਧਮਾਕਾ ਹੋਇਆ ਤਾਂ ਉਹ ਦਰਵਾਜਾ ਖੋਲ ਕੇ ਆਪਣੇ ਬੱਚਿਆਂ ਨੂੰ ਲੈ ਕੇ ਬਾਹਰ ਵੱਲ ਭੱਜੀ। ਉਸਨੇ ਦੇਖਿਆ ਕਿ ਕਪਲ ਦੇਵ ਤੇ ਉਸ ਦੀ ਪਤਨੀ ਗੰਭੀਰ ਜਖਮੀ ਹੋ ਗਏ ਸਨ। ਜਿਨ੍ਹਾਂ ਨੂੰ  ਸਰਕਾਰੀ ਹਸਪਤਾਲ ਵਿਖੇ ਪਹੁੰਚਾਇਆ ਗਿਆ। 

ਉਧਰ ਸੂਚਨਾ  ਮਿਲਦਿਆਂ ਹੀ ਫਾਇਰ ਬ੍ਰਿਗੇਡ ਮੋਰਿੰਡਾ ਦੇ ਕਰਮਚਾਰੀ ਡਰਾਈਵਰ ਲਖਵੀਰ ਸਿੰਘ ਡਰਾਈਵਰ ਰਵਿੰਦਰ ਸਿੰਘ ਫਾਇਰਮੈਨ ਲਖਵਿੰਦਰ ਸਿੰਘ ਫਾਇਰਮੈਨ ਇੰਦਰਜੀਤ ਸਿੰਘ ਆਦਿ ਫਾਇਰ ਟੈਂਡਰ ਅਤੇ ਫਾਇਰ ਜੀਪ ਨਾਲ ਮੌਕੇ ‘ਤੇ ਪਹੁੰਚ ਗਏ ਅਤੇ ਅੱਗ ਤੇ ਕਾਬੂ ਪਾਇਆ। ਉਹਨਾਂ ਕਿਹਾ ਕਿ ਗੈਸ ਸਿਲੰਡਰ ਨੂੰ ਅੱਗ ਲੱਗੀ ਹੋਈ ਸੀ ਜਿਸਦੀ ਪਾਈਪ ਸੜੀ ਹੋਈ ਸੀ ਪ੍ਰੰਤੂ ਧਮਾਕਾ ਕਿਸ ਤਰ੍ਹਾਂ ਹੋਇਆ ਜਾਂ ਕਿਸ ਚੀਜ਼ ਨਾਲ ਹੋਇਆ ਇਹ ਸਪਸ਼ਟ ਨਹੀਂ ਕਿਹਾ ਜਾ ਸਕਦਾ। ਉਧਰ ਮਕਾਨ ਵਿੱਚ ਦੁਕਾਨ ਦਾ ਸਮਾਨ ਪਲਾਸਟਿਕ ਦੇ ਪਾਈਪ ਰੋਲ ਅਤੇ ਪਲਾਸਟਿਕ ਦੇ ਹੀ ਡਰੱਮ ਆਦਿ ਅੰਦਰ ਬਾਹਰ ਰੱਖੇ ਸਨ। ਜਿਨਾਂ ਨੂੰ ਜੇਕਰ ਅੱਗ ਲੱਗ ਜਾਂਦੀ ਤਾਂ ਅੱਗ ਤੇ ਕਾਬੂ ਪਾਉਣਾ ਔਖਾ ਹੋ ਜਾਂਦਾ।ਅੱਗ ਨਾਲ ਇੱਕ ਕੂਲਰ ਵੀ ਬੁਰੀ ਤਰ੍ਹਾਂ ਨਾਲ ਸੜਕੇ ਰਾਖ ਹੋ ਗਿਆ।

Published on: ਫਰਵਰੀ 8, 2025 8:12 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।