ਛੱਤੀਸਗੜ੍ਹ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 7 ਲੋਕਾਂ ਦੀ ਮੌਤ, 4 ਦੀ ਹਾਲਤ ਨਾਜ਼ੁਕ
ਰਾਏਪੁਰ, 8 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਛੱਤੀਸਗੜ੍ਹ ਦੇ ਬਿਲਾਸਪੁਰ ‘ਚ ਜ਼ਹਿਰੀਲੀ ਮਹੂਆ ਸ਼ਰਾਬ ਪੀਣ ਨਾਲ ਸਰਪੰਚ ਦੇ ਭਰਾ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਜਦਕਿ 4 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਨ੍ਹਾਂ ਦਾ ਇਲਾਜ ਸਿਮਸ ‘ਚ ਚੱਲ ਰਿਹਾ ਹੈ। ਹਾਲਾਂਕਿ ਮੌਤ ਦਾ ਅਸਲ ਕਾਰਨ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ। ਇਹ ਘਟਨਾ ਕੋਨੀ ਥਾਣਾ ਖੇਤਰ ਦੇ ਲੋਫੰਡੀ ਦੀ ਹੈ।
ਜਾਣਕਾਰੀ ਮੁਤਾਬਕ ਬੀਤੇ ਦਿਨੀ ਪਹਿਲਾਂ ਇਕ ਵਿਅਕਤੀ ਦੀ ਮੌਤ ਹੋ ਗਈ, ਫਿਰ ਦੋ ਲੋਕਾਂ ਦੀ ਮੌਤ ਹੋ ਗਈ, ਇਸ ਨੂੰ ਬੀਮਾਰੀ ਸਮਝ ਕੇ ਮ੍ਰਿਤਕਾਂ ਦਾ ਸਸਕਾਰ ਕਰ ਦਿੱਤਾ ਗਿਆ। ਫਿਰ ਸ਼ੁੱਕਰਵਾਰ ਦੀ ਰਾਤ ਨੂੰ ਇਕੱਠੇ ਚਾਰ ਲੋਕਾਂ ਦੀ ਮੌਤ ਹੋ ਗਈ, ਫਿਰ ਜ਼ਹਿਰੀਲੀ ਮਹੂਆ ਸ਼ਰਾਬ ਪੀਣ ਦੀ ਸੂਚਨਾ ਮਿਲੀ। ਮਰਨ ਵਾਲੇ ਸਾਰੇ ਇੱਕੋ ਪਿੰਡ ਦੇ ਰਹਿਣ ਵਾਲੇ ਸਨ।
Published on: ਫਰਵਰੀ 8, 2025 2:03 ਬਾਃ ਦੁਃ