ਦਿੱਲੀ ਵਿਧਾਨ ਸਭਾ ਚੋਣ ਨਤੀਜਿਆਂ ‘ਤੇ ਅੰਨਾ ਹਜ਼ਾਰੇ ਦਾ ਬਿਆਨ ਆਇਆ ਸਾਹਮਣੇ
ਨਵੀਂ ਦਿੱਲੀ, 8 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦੇ ‘ਰਾਜਨੀਤਕ ਗੁਰੂ’ ਅੰਨਾ ਹਜ਼ਾਰੇ ਨੇ ਇਸ਼ਾਰਿਆਂ-ਇਸ਼ਾਰਿਆਂ ਵਿੱਚ ਦੱਸਿਆ ਕਿ ਆਖਿਰ ਕਿਉਂ ਦਿੱਲੀ ਦੀ ਜਨਤਾ ਦਾ ਵਿਸ਼ਵਾਸ ਆਮ ਆਦਮੀ ਪਾਰਟੀ ਤੋਂ ਡਗਮਗਾ ਰਿਹਾ ਹੈ। ਵਿਧਾਨਸਭਾ ਸੀਟਾਂ ਦੇ ਆ ਰਹੇ ਰੁਝਾਨਾਂ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) 48 ਸੀਟਾਂ ਤੇ ਅੱਗੇ ਹੈ, ਜਦਕਿ ਆਮ ਆਦਮੀ ਪਾਰਟੀ (ਆਪ) 22 ਸੀਟਾਂ ’ਤੇ ਅੱਗੇ ਹੈ। ਦਿੱਲੀ ਵਿਧਾਨਸਭਾ ਚੋਣਾਂ ਵਿੱਚ ਆਪ ਦੇ ਇਸ ਪ੍ਰਦਰਸ਼ਨ ’ਤੇ ਸਮਾਜਿਕ ਕਾਰਕੁਨ ਅੰਨਾ ਹਜ਼ਾਰੇ ਦੀ ਪ੍ਰਤੀਕਿਰਿਆ ਆਈ ਹੈ। ਉਨ੍ਹਾਂ ਕਿਹਾ ਕਿ ਚੋਣਾਂ ਲੜਨ ਵੇਲੇ ਉਮੀਦਵਾਰ ਦਾ ਆਚਰਣ ਸ਼ੁੱਧ ਹੋਣਾ ਚਾਹੀਦਾ ਹੈ, ਵਿਚਾਰ ਸ਼ੁੱਧ ਹੋਣਾ ਚਾਹੀਦਾ ਹੈ, ਜੀਵਨ ਨਿਸ਼ਕਲੰਕ ਹੋਣਾ ਚਾਹੀਦਾ ਹੈ। ਅੰਨਾ ਨੇ ਇਸ਼ਾਰਿਆਂ ਵਿੱਚ ਦੱਸਿਆ ਕਿ ਆਖਿਰ ਕਿਉਂ ਦਿੱਲੀ ਵਿੱਚ ‘ਆਪ’ ਆਗੂ ਸੱਤਾ ਤੋਂ ਬਾਹਰ ਵੱਲ ਵਧ ਰਹੇ ਹਨ।
Published on: ਫਰਵਰੀ 8, 2025 12:57 ਬਾਃ ਦੁਃ