ਦਿੱਲੀ ਵਿਧਾਨ ਸਭਾ ਚੋਣ ਨਤੀਜੇ : BJP 42 ਤੇ APP 27 ਸੀਟਾਂ ‘ਤੇ ਅੱਗੇ, ਕੇਜਰੀਵਾਲ ਅੱਗੇ
ਨਵੀਂ ਦਿੱਲੀ, 8 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਰੁਝਾਨਾਂ ‘ਚ ਭਾਜਪਾ 42 ਸੀਟਾਂ ‘ਤੇ ਅਤੇ ਆਮ ਆਦਮੀ ਪਾਰਟੀ (ਆਪ) 27 ਸੀਟਾਂ ‘ਤੇ ਅੱਗੇ ਚੱਲ ਰਹੀ ਹੈ। ਕਾਂਗਰਸ 1 ਸੀਟ ‘ਤੇ ਅੱਗੇ ਹੈ। ਰੁਝਾਨਾਂ ਮੁਤਾਬਕ ਭਾਜਪਾ ਬਹੁਮਤ ਦਾ ਅੰਕੜਾ ਪਾਰ ਕਰ ਚੁੱਕੀ ਹੈ।
ਇਸੇ ਦੌਰਾਨ ਚੋਣ ਕਮਿਸ਼ਨ ਨੇ 62 ਸੀਟਾਂ ਦਾ ਰੁਝਾਨ ਜਾਰੀ ਕੀਤਾ ਹੈ। ਇਸ ਹਿਸਾਬ ਨਾਲ ਭਾਜਪਾ 39 ਸੀਟਾਂ ‘ਤੇ ਅਤੇ ‘ਆਪ’ 23 ਸੀਟਾਂ ‘ਤੇ ਅੱਗੇ ਹੈ।
ਨਵੀਂ ਦਿੱਲੀ ਸੀਟ ਤੋਂ ਆਮ ਆਦਮੀ ਪਾਰਟੀ (ਆਪ) ਦੇ ਅਰਵਿੰਦ ਕੇਜਰੀਵਾਲ 254 ਵੋਟਾਂ ਨਾਲ ਅੱਗੇ ਹਨ। ਪਹਿਲਾਂ ਕੇਜਰੀਵਾਲ ਪਿੱਛੇ ਸਨ।
Published on: ਫਰਵਰੀ 8, 2025 10:07 ਪੂਃ ਦੁਃ