ਜਲੰਧਰ, 8 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀ ਨਾਗਰਿਕਾਂ ਨੂੰ ਹਥਕੜੀਆਂ ਲਾ ਕੇ ਭਾਰਤ ਭੇਜਿਆ ਗਿਆ। ਇਸ ਗੱਲ ’ਤੇ ਸਾਰੇ ਦੇਸ਼ ਵਿੱਚ ਚਰਚਾ ਤੇਜ਼ ਹੈ। ਵਿਰੋਧੀ ਧਿਰ ਅਤੇ ਹੋਰ ਗੈਰ ਰਾਜਨੀਤਿਕ ਦਲ ਵੀ ਇਸ ਦਾ ਵਿਰੋਧ ਕਰ ਰਹੇ ਹਨ।ਜਲੰਧਰ ਵਿਖੇ ਭੀੜ ਭਾੜ ਵਾਲੇ ਪ੍ਰੈਸ ਕਲੱਬ ਚੌਂਕ ’ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਕੇਂਦਰ ਸਰਕਾਰ ਅਤੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਕਿਸਾਨ ਇਕੱਠੇ ਹੋਏ।
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਭਾਰਤ ਵਿੱਚ ਬੇਰੋਜ਼ਗਾਰੀ ਵੱਧ ਰਹੀ ਹੈ। ਨੌਜਵਾਨਾਂ ਨੂੰ ਆਪਣੇ ਭਵਿੱਖ ਦੀ ਕੋਈ ਉਮੀਦ ਨਹੀਂ ਦਿਖ ਰਹੀ।ਇਸ ਕਾਰਨ ਬੱਚਿਆਂ ਨੇ ਵਿਦੇਸ਼ ਜਾਣਾ ਸ਼ੁਰੂ ਕਰ ਦਿੱਤਾ। ਇਸ ’ਤੇ ਕੇਂਦਰ ਨੇ ਧਿਆਨ ਨਹੀਂ ਦਿੱਤਾ। ਇਸਦਾ ਫਾਇਦਾ ਪੰਜਾਬ ਵਿੱਚ ਬੈਠੇ ਗੈਰ ਕਾਨੂੰਨੀ ਟ੍ਰੈਵਲ ਏਜੰਟਾਂ ਨੇ ਉਠਾਇਆ ਅਤੇ ਸਧਾਰਨ ਲੋਕਾਂ ਨੂੰ ਲੁਭਾਉਣਾ ਸ਼ੁਰੂ ਕਰ ਦਿੱਤਾ। ਇਹ ਸਭ ਕੁਝ ਕਾਫ਼ੀ ਸਮੇਂ ਤੋਂ ਚਲਦਾ ਆ ਰਿਹਾ ਹੈ।
Published on: ਫਰਵਰੀ 8, 2025 5:25 ਬਾਃ ਦੁਃ