ਪੰਜਾਬ ‘ਚ ਮੁਲਾਜ਼ਮਾਂ ਲਈ ਹੋਵੇਗਾ ਡਰੈਸ ਕੋਡ ਲਾਗੂ

ਪੰਜਾਬ

ਚੰਡੀਗੜ੍ਹ, 8 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਪੀਐਸਪੀਸੀਐਲ ਦੇ ਅਧਿਕਾਰੀ ਅਤੇ ਕਰਮਚਾਰੀ ਹੁਣ ਡਿਊਟੀ ਦੌਰਾਨ ਭੜਕੀਲੇ ਅਤੇ ਛੋਟੇ ਕੱਪੜੇ ਨਹੀਂ ਪਹਿਨ ਸਕਣਗੇ।ਵਿਭਾਗ ਆਪਣੇ ਕਰਮਚਾਰੀਆਂ ਲਈ ਡ੍ਰੈੱਸ ਕੋਡ ਲਾਗੂ ਕਰਨ ਦੀ ਤਿਆਰੀ ਕਰ ਰਿਹਾ ਹੈ।ਇਸਦਾ ਪਾਲਣ ਨਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਦੀ ਚੇਤਾਵਨੀ ਦਿੱਤੀ ਗਈ ਹੈ।
ਸਾਰੇ ਅਧਿਕਾਰੀ ਅਤੇ ਕਰਮਚਾਰੀ ਦਫ਼ਤਰ ਦੇ ਸਮੇਂ ਦੌਰਾਨ ਆਪਣੇ ਗਲੇ ਵਿੱਚ ਆਈਡੀ ਕਾਰਡ ਲਟਕਾ ਕੇ ਰੱਖਣਗੇ। ਇਹ ਜਾਣਕਾਰੀ ਪੀਐਸਪੀਸੀਐਲ ਵੱਲੋਂ ਜਾਰੀ ਪੱਤਰ ਵਿੱਚ ਦਿੱਤੀ ਗਈ ਹੈ। ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਵਿਭਾਗ ਦੀ ਛਵੀ ਨੂੰ ਧਿਆਨ ਵਿੱਚ ਰੱਖਦੇ ਹੋਏ ਦਫ਼ਤਰਾਂ ਵਿੱਚ ਸਮੇਂ ਦੀ ਪਾਬੰਦੀ ਅਤੇ ਅਨੁਸ਼ਾਸਨ ਅਪਣਾਉਣ ਦੇ ਹੁਕਮ ਦਿੱਤੇ ਹਨ।
ਪੀਐਸਪੀਸੀਐਲ ਦੇ ਪ੍ਰਬੰਧ ਨਿਦੇਸ਼ਕ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸਾਰੇ ਅਧਿਕਾਰੀ ਅਤੇ ਕਰਮਚਾਰੀ ਦਫ਼ਤਰ ਦੇ ਸਮੇਂ ਦੌਰਾਨ ਰਸਮੀ ਪਹਿਰਾਵਾ ਪਹਿਨਣਗੇ।
ਇਸ ਦੇ ਤਹਿਤ ਮਹਿਲਾ ਕਰਮਚਾਰੀ ਜਾਂ ਅਧਿਕਾਰੀ ਸਲਵਾਰ ਕਮੀਜ਼ ਸੂਟ, ਸਾੜੀ, ਫਾਰਮਲ ਸ਼ਰਟ, ਟ੍ਰਾਊਜ਼ਰ ਅਤੇ ਪੁਰਸ਼ ਕਰਮਚਾਰੀ ਜਾਂ ਅਧਿਕਾਰੀ ਪੈਂਟ, ਪੂਰੀਆਂ ਬਾਹਾਂ ਵਾਲੀ ਸ਼ਰਟ, ਕੋਟ, ਸਵੈਟਰ, ਕੋਟ-ਪੈਂਟ ਜਾਂ ਕੁੜਤਾ-ਪਜਾਮਾ ਪਹਿਨਣਗੇ।
ਨਵੇਂ ਹੁਕਮਾਂ ਅਨੁਸਾਰ ਕੋਈ ਵੀ ਅਧਿਕਾਰੀ ਚਮਕੀਲੇ, ਛੋਟੇ, ਲੋ ਲੈਸਟ ਕੱਪੜੇ, ਲੋਅਰ ਪੈਂਟ ਜਾਂ ਬਿਨਾਂ ਬਾਹਾਂ ਵਾਲੀ ਸ਼ਰਟ ਨਹੀਂ ਪਹਿਨੇਗਾ।
ਚੌਥੀ ਸ਼੍ਰੇਣੀ ਦੇ ਪੁਰਸ਼ ਕਰਮਚਾਰੀਆਂ ਲਈ ਖਾਕੀ ਵਰਦੀ ਅਤੇ ਚੌਥੀ ਸ਼੍ਰੇਣੀ ਦੀਆਂ ਮਹਿਲਾ ਕਰਮਚਾਰੀਆਂ ਲਈ ਸਫ਼ੈਦ ਵਰਦੀ ਅਤੇ ਗਰੇ ਰੰਗ ਦਾ ਦੁਪੱਟਾ ਲਾਜ਼ਮੀ ਹੋਵੇਗਾ।
ਸਾਰੇ ਅਧਿਕਾਰੀ ਅਤੇ ਕਰਮਚਾਰੀ ਦਫ਼ਤਰ ਦੇ ਸਮੇਂ ਦੌਰਾਨ ਆਪਣੇ ਪਹਿਚਾਣ ਪੱਤਰ ਅਤੇ ਟੈਗ ਗਲੇ ਵਿੱਚ ਲਟਕਾ ਕੇ ਰੱਖਣਗੇ। ਇਸ ਲਈ ਟੈਗ ਦੇ ਨਾਲ-ਨਾਲ ਕਾਰਡ ਹੋਲਡਰ ਦਾ ਰੰਗ ਵੀ ਨਿਰਧਾਰਤ ਕੀਤਾ ਗਿਆ ਹੈ। ਇਸ ਤਹਿਤ ਪਹਿਲੇ ਰੈਂਕ ਵਾਲੇ ਬਿਨਾਂ ਰੰਗ ਦੇ ਹੋਣਗੇ, ਦੂਜੇ ਰੈਂਕ ਵਾਲੇ ਨੀਲੇ, ਤੀਜੇ ਰੈਂਕ ਵਾਲੇ ਪੀਲੇ, ਚੌਥੇ ਰੈਂਕ ਵਾਲੇ ਹਰੇ ਅਤੇ ਬਾਹਰੀ ਸ੍ਰੋਤਾਂ ਰਾਹੀਂ ਕੰਮ ਕਰਨ ਵਾਲਿਆਂ ਲਈ ਕਾਲੇ ਰੰਗ ਦੇ ਟੈਗ ਵਾਲਾ ਕਾਰਡ ਹੋਵੇਗਾ।

Published on: ਫਰਵਰੀ 8, 2025 10:41 ਪੂਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।