ਅਮਰੀਕਾ ‘ਚ ਪੰਜਾਬੀ ਮੂਲ ਦੇ ਨੌਜਵਾਨ ਨੂੰ 25 ਸਾਲ ਦੀ ਸਜ਼ਾ

ਪ੍ਰਵਾਸੀ ਪੰਜਾਬੀ


ਨਿਊਯਾਰਕ: 9 ਫਰਵਰੀ, ਦੇਸ਼ ਕੱਕ ਬਿਓਰੋ
ਅਮਰੀਕਾ ਵਿੱਚ 36 ਸਾਲਾ ਪੰਜਾਬੀ ਮੂਲ ਦੇ ਨੌਜਵਾਨ ਨੂੰ ਸ਼ਰਾਬ ਪੀ ਕੇ 150 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਗੱਡੀ ਚਲਾਉਣ ਲਈ 25 ਸਾਲ ਤੱਕ ਦੀ ਸਜ਼ਾ ਸੁਣਾਈ ਗਈ ਹੈ । ਹਾਦਸਾ 2023 ਵਿੱਚ ਨਿਊਯਾਰਕ ਦੇ ਲੋਂਗ ਆਈਲੈਂਡ ਉੱਤੇ ਹੋਇਆ ਸੀ। ਹਾਦਸੇ ਵਿੱਚ 14 ਸਾਲ ਦੇ ਬੱਚੇ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਸੀ।ਪੁਲਿਸ ਦਾ ਕਹਿਣਾ ਹੈ ਕਿ ਅਮਨਦੀਪ ਸਿੰਘ ਨੇ 95 ਮੀਲ ਪ੍ਰਤੀ ਘੰਟਾ (150 ਕਿਲੋਮੀਟਰ ਪ੍ਰਤੀ ਘੰਟਾ) ਦੀ ਰਫਤਾਰ ਨਾਲ ਅਪਣਾ ਪਿਕਅਪ ਟਰੱਕ ਗਲਤ ਤਰੀਕੇ ਨਾਲ ਚਲਾਇਆ ਅਤੇ ਲੜਕਿਆਂ ਦੀ ਕਾਰ ਨੂੰ ਟੱਕਰ ਮਾਰ ਦਿਤੀ, ਜਿਸ ਨਾਲ ਦੋ ਮਿਡਲ ਸਕੂਲੀ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਨੌਜੁਆਨ ਜ਼ਖਮੀ ਹੋ ਗਏ।ਅਮਨਦੀਪ ਸਿੰਘ ਸ਼ਰਾਬੀ ਸੀ ਅਤੇ ਉਸ ਦੇ ਖੂਨ ’ਚ ਅਲਕੋਹਲ ਦੀ ਮਾਤਰਾ .15 ਸੀ, ਜੋ ਕਾਨੂੰਨੀ ਹੱਦ ਤੋਂ ਲਗਭਗ ਦੁੱਗਣੀ ਸੀ। ਦੋ ਬੱਚਿਆਂ ਦਾ ਪਿਤਾ ਅਮਨਦੀਪ ਸਿੰਘ ਬਾਅਦ ’ਚ ਮੌਕੇ ਤੋਂ ਭੱਜ ਗਿਆ ਅਤੇ ਨੇੜਲੇ ਸ਼ਾਪਿੰਗ ਸੈਂਟਰ ’ਚ ਇਕ ਡੰਪਸਟਰ ਦੇ ਪਿੱਛੇ ਲੁਕ ਗਿਆ ਜਿੱਥੇ ਪੁਲਿਸ ਨੇ ਉਸ ਨੂੰ ਫੜ ਲਿਆ। ਸਰਕਾਰੀ ਵਕੀਲਾਂ ਨੇ ਕਿਹਾ ਕਿ ਅਮਨਦੀਪ ਸਿੰਘ ਇੰਨਾ ਸ਼ਰਾਬੀ ਸੀ ਕਿ ਉਸ ਨੂੰ ਇਹ ਵੀ ਪਤਾ ਨਹੀਂ ਸੀ ਕਿ ਉਹ ਨਿਊ ਜਰਸੀ ਵਿਚ ਹੈ।
ਅਮਨਦੀਪ ਸਿੰਘ ਨੂੰ ਨਸਾਓ ਕਾਉਂਟੀ ਵਿੱਚ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਹਾਦਸੇ ਵਿੱਚ 14 ਸਾਲਾ ਏਥਨ ਫਾਲਕੋਵਿਟਜ਼ ਅਤੇ ਡਰਿਊ ਹੈਸਨਬੇਨ ਦੀ ਮੌਤ ਦੇ ਮਾਮਲੇ ਵਿੱਚ ਅੱਠ ਤੋਂ 25 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ।

Published on: ਫਰਵਰੀ 9, 2025 8:20 ਪੂਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।