ਚੰਡੀਗੜ੍ਹ, 9 ਫਰਵਰੀ, ਦੇਸ਼ ਕਲਿੱਕ ਬਿਓਰੋ ;
ਇਕ ਮਹਿਲਾ ਅਧਿਆਪਕ ਨੇ ਆਪਣੇ ਜਨਮ ਦਿਨ ਵਾਲੇ ਦਿਨ ਆਪਣੀ ਜੀਵਨ ਲੀਲਾ ਖਤਮ ਕਰ ਲਈ। ਚੰਡੀਗੜ੍ਹ ਦੇ ਸੈਕਟਰ-25 ‘ਚ ਰਹਿਣ ਵਾਲੀ ਇਕ ਨਿਜੀ ਸਕੂਲ ਦੀ ਅਧਿਆਪਿਕਾ ਨੇ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਹਿਚਾਣ 24 ਸਾਲਾ ਨੇਹਾ ਵਜੋਂ ਹੋਈ ਹੈ।ਨੇਹਾ ਨੇ B.Sc. ਦੀ ਪੜ੍ਹਾਈ ਕੀਤੀ ਹੋਈ ਸੀ ਅਤੇ ਇੱਕ ਪ੍ਰਾਈਵੇਟ ਸਕੂਲ ‘ਚ ਅਧਿਆਪਕ ਵਜੋਂ ਕੰਮ ਕਰ ਰਹੀ ਸੀ। ਅਜੇ ਉਸ ਦੀ ਵਿਆਹ ਨਹੀਂ ਹੋਈ ਸੀ, ਪਰ ਉਸਦਾ ਰਿਸ਼ਤਾ ਪੱਕਾ ਹੋ ਚੁੱਕਿਆ ਸੀ।ਨੇਹਾ ਨੇ ਅਚਾਨਕ ਇਹ ਕਦਮ ਕਿਉਂ ਚੁੱਕਿਆ, ਇਸ ਦੀ ਕੋਈ ਜਾਣਕਾਰੀ ਪਰਿਵਾਰਕ ਮੈਂਬਰਾਂ ਕੋਲ ਵੀ ਨਹੀਂ ਹੈ।ਸੈਕਟਰ-11 ਥਾਣਾ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Published on: ਫਰਵਰੀ 9, 2025 3:00 ਬਾਃ ਦੁਃ