ਮੋਹਾਲੀ: 9 ਫਰਵਰੀ, ਜਸਵੀਰ ਸਿੰਘ ਗੋਸਲ
ਪੰਜਾਬ ਵਿੱਚ 1927 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਨ ਜਿੰਨਾਂ ਵਿੱਚ ਲਗਭਗ 850 ਸਕੂਲ ਪ੍ਰਿੰਸੀਪਲਾਂ ਤੋਂ ਸੱਖਣੇ ਆਰਜੀ ਪ੍ਰਬੰਧ ਕਰਕੇ ਕੰਮ ਚਲਾਇਆ ਜਾ ਰਿਹਾ ਹੈ।ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸਰਪ੍ਰਸਤ ਹਾਕਮ ਸਿੰਘ, ਸੀਨੀਅਰ ਸਲਾਹਕਾਰ ਸੁਖਦੇਵ ਸਿੰਘ ਰਾਣਾ ਅਤੇ ਸੂਬਾਈ ਆਗੂ ਸੰਜੀਵ ਕੁਮਾਰ,,ਰਵਿੰਦਰਪਾਲ ਸਿੰਘ, ਬਲਰਾਜ ਬਾਜਵਾ ਅਤੇ ਜਗਤਾਰ ਸਿੰਘ ਸੈਦੋਕੇ ,ਗੁਰਪ੍ਰੀਤ ਸਿੰਘ ਬਠਿੰਡਾ ਨੇ ਸਾਂਝੇ ਬਿਆਨ ਵਿੱਚ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾਅਵੇ ਕਰ ਰਹੀ ਹੈ ਕਿ ਸਿੱਖਿਆ ਸੁਧਾਰ ਕਰਨ ਲਈ ਵਚਨਬੱਧ ਹੈ ਪਰ ਅਫਸੋਸ ਨਾਲ ਦੱਸਣਾ ਪੈਂਦਾ ਹੈ ਕਿ ਸਕੂਲ ਮੁਖੀਆ ਅਤੇ ਅਧਿਆਪਕਾਂ ਬਿੰਨਾ ਕਿਹੜਾ ਸੁਧਾਰ ਹੋ ਸਕਦਾ ਹੈ। ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰੈਸ ਸਕੱਤਰ ਰਣਬੀਰ ਸਿੰਘ ਸੋਹਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਿੱਖਿਆ ਵਿਭਾਗ ਵਿੱਚ ਪਦਉੱਨਤੀਆਂ ਸੀਨੀਆਰਤਾ ਅਨੁਸਾਰ ਹੁੰਦੀਆ ਹਨ। ਮਾਸਟਰ ਕਾਡਰ ਦੀਆਂ ਸੀਨੀਅਰ ਸੂਚੀਆਂ ਇਕੱਠੀ ਬਣਾਉਣ ਦੀ ਬਜਾਏ ਕਿਸ਼ਤਾਂ ਵਿੱਚ ਬਣਾਈ ਗਈ ਹੈ।ਇਕ ਸਾਂਝੀ ਸੀਨੀਆਰਤਾ ਸੂਚੀ ਜਾਰੀ ਕੀਤੀ ਜਾਵੇ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈੰਸ ਵਲੌਂ ਪ੍ਰਮੋਸ਼ਨ ਸੈਂਲ ਬਣਾਉਣ ਦੇ ਬਾਵਜੂਦ ਪ੍ਰਮੋਸ਼ਨਾਂ ਨਹੀਂ ਹੋ ਰਹੀਆ। ਸੂਬਾ ਪ੍ਰਧਾਨ ਸੰਜੀਵ ਕੁਮਾਰ ਨੇ ਦੱਸਿਆ ਕਿ ਪ੍ਰਮੋਸ਼ਨਾਂ ਵਿੱਚ ਸਭ ਤੋੰ ਵੱਡੀ ਰੁਕਾਵਟ 2018 ਦੇ ਸਿਖਿਆ ਨਿਯਮ ਹਨ। ਸਕੂਲਾਂ ਵਿੱਚ ਸਕੂਲ ਮੁਖੀਆ ਦੀਆਂ ਆਸਾਮੀਆਂ ਭਰਨ ਲਈ ਤਰੱਕੀ ਰਾਹੀਂ ਪਦਉੱਨਤੀਆ ਦਾ ਕੋਟਾ 50% ਤੋਂ 100% ਕੀਤਾ ਜਾਵੇ। ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਬਲਰਾਜ ਸਿੰਘ ਬਾਜਵਾ ਨੇ ਕਿਹਾ ਕਿ ਕੋ ਐਜੂਕੇਸ਼ਨ ਸਕੂਲਾਂ ਵਿੱਚ ਲੜਕੀਆ ਦੇ ਪਖਾਨਿਆਂ ਦੀ ਸਫਾਈ ਲਈ ਲੇਡੀ ਸਵੀਪਰਾਂ ਦੀ ਭਰਤੀ ਕੀਤੀ ਜਾਏ। ਖਾਲੀ ਲੈਕਚਰਾਰਾਂ ਦੀਆਂ ਅਸਾਮੀਆਂ ਸਿੱਧੀ ਅਤੇ ਪਦਉੱਨਤੀਆ ਨਾਲ ਪੂਰ ਕੀਤੀਆ ਜਾਣ। ਸਕੂਲ ਮੁਖੀਆ ਦੀਆ ਆਸਾਮੀਆਂ ਨਿਯਮ ਅਨੁਸਾਰ ਪਹਿਲ ਦੇ ਆਧਾਰ ਤੇ ਪੂਰ ਕੀਤੀਆ ਜਾਣ। ਪਹਿਲਾਂ ਰਿਵਰਸ਼ਨ ਅਧੀਨ ਆਏ ਲੈਕਚਰਾਰਾ ਦੇ ਬੰਦ ਕੀਤੇ ਏ ਸੀ ਪੀ ਬਹਾਲ ਕੀਤੇ ਜਾਣ ਯੂਨੀਅਨ ਦੇ ਆਗੂ ਬਲਦੀਸ਼ ਸਿੰਘ ਅਤੇ ਜਸਪਾਲ ਸਿੰਘ ਨੇ ਦੱਸਿਆ ਕਿ ਮੁੱਖ ਦਫ਼ਤਰ ਵਿੱਚ ਡਿਪਟੀ ਡਾਇਰੈਕਟਰ ਦੀਆਂ ਆਸਾਮੀਆਂ ਜਿਲਾਂ ਸਿੱਖਿਆ ਅਫਸਰ ਵਿਚੋ ਸੀਨੀਅਰਜ਼ ਨੂੰ ਪ੍ਰਮੋਟ ਕਰ ਕੇ ਭਰੀਆਂ ਜਾਣ ।
Published on: ਫਰਵਰੀ 9, 2025 4:00 ਬਾਃ ਦੁਃ