ਨਵੀਂ ਦਿੱਲੀ, 9 ਫਰਵਰੀ, ਦੇਸ਼ ਕਲਿੱਕ ਬਿਓਰੋ :
ਦੱਖਣੀ ਮੈਕਿਸਕੋ ਵਿੱਚ ਵੱਡਾ ਸੜਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ ਜਿਸ ਵਿੱਚ 41 ਲੋਕਾਂ ਦੀ ਮੌਤ ਹੋ ਗਈ। ਆਈਆਂ ਰਿਪੋਰਟਾਂ ਮੁਤਾਬਕ 41 ਦੀ ਮੌਤ ਹੋ ਗਈ ਜਦੋਂ ਕਿ ਤਿੰਨ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।
ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਤਾਬਾਸਕੋ ਦੇ ਕੋਮਲਕਾਲਕੋ ਦੇ ਮੇਅਰ ਓਵੀਡਿਓ ਪੇਰਾਲਟਾ ਨੇ ਦੱਸਿਆ ਕਿ ਅਸੀਂ ਜ਼ਰੂਰੀ ਮਦਦ ਪ੍ਰਦਾਨ ਕਰਨ ਲਈ ਸਥਾਨਕ ਅਧਿਕਾਰੀਆਂ ਨੂੰ ਮੌਕੇ ਉਤੇ ਭੇਜ ਦਿੱਤਾ ਹੈ। ਐਂਮਰਜੈਂਸੀ ਸਰਵਿਸ ਪ੍ਰਦਾਨ ਕਰ ਦਿੱਤੀ ਗਈ ਹੈ। ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਬੱਸ ਆਪਰੇਟਰ ਟੂਰਜ਼ ਅਕੋਸਟਾ ਨੇ ਦੱਸਿਆ ਕਿ ਘਟਨਾ ਸਮੇਂ ਵਾਹਨ ਵਿੱਚ ਲਗਭਗ 44 ਸਵਾਰੀਆਂ ਸਵਾਰ ਸਨ। ਉਥੇ, ਕੰਪਨੀ ਨੇ ਫੇਸਬੁੱਕ ਪੋਸਟ ਵਿੱਚ ਘਟਨਾ ਉਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਬਸ ਗਤੀ ਸੀਮਾ ਦੇ ਵਿੱਚ ਚਲ ਰਹੀ ਸੀ ਅਤੇ ਉਹ ਹਾਦਸੇ ਦੇ ਕਾਰਨ ਦਾ ਪਤਾ ਲਗਾਉਣ ਲਈ ਅਧਕਾਰੀਆਂ ਦਾ ਪੂਰਾ ਸਹਿਯੋਗ ਕਰਨਗੇ।
Published on: ਫਰਵਰੀ 9, 2025 9:16 ਪੂਃ ਦੁਃ