ਗੁਰਵਿੰਦਰ ਸੰਧੂ ਲਗਾਤਾਰ ਚੌਥੀ ਵਾਰ ਜਿਲ੍ਹਾ ਪ੍ਰਧਾਨ ਬਣੇ
ਜਸਪ੍ਰੀਤ ਸਿੱਧੂ ਲਗਾਤਾਰ ਦੂਜੀ ਵਾਰ ਜਨਰਲ ਸਕੱਤਰ ਚੁਣੇ ਗਏ*
ਬਠਿੰਡਾ, 9 ਫਰਵਰੀ, ਦੇਸ਼ ਕਲਿੱਕ ਬਿਓਰੋ : ਅੱਜ ਟੀਚਰਜ਼ ਹੋਮ ਬਠਿੰਡਾ ਵਿਖੇ ਸਰਕਾਰੀ ਸਕੂਲਜ਼ ਲੈਬਾਰਟਰੀ ਸਟਾਫ਼ ਯੂਨੀਅਨ ਪੰਜਾਬ ਦੀ ਜਿਲ੍ਹਾ ਇਕਾਈ ਬਠਿੰਡਾ ਦਾ ਚੋਣ ਇਜਲਾਸ ਹੋਇਆ। ਇਸ ਚੋਣ ਇਜਲਾਸ ਵਿੱਚ ਸ਼ਾਮਿਲ ਜਿਲ੍ਹਾ ਬਠਿੰਡਾ ਦੇ ਐੱਸ.ਐੱਲ.ਏ. ਸਾਥੀਆਂ ਨੇ ਸਰਬਸੰਮਤੀ ਨਾਲ ਗੁਰਵਿੰਦਰ ਸਿੰਘ ਸੰਧੂ ਨੂੰ ਲਗਾਤਾਰ ਚੌਥੀ ਵਾਰ ਜਿਲ੍ਹਾ ਪ੍ਰਧਾਨ ਅਤੇ ਜਸਪ੍ਰੀਤ ਸਿੰਘ ਸਿੱਧੂ ਨੂੰ ਲਗਾਤਾਰ ਦੂਜੀ ਵਾਰ ਜਿਲ੍ਹਾ ਜਨਰਲ ਸਕੱਤਰ ਚੁਣਿਆ। ਇਸ ਤੋਂ ਇਲਾਵਾ ਗੁਰਮੀਤ ਸਿੰਘ ਸਲਾਬਤਪੁਰਾ ਸੀਨੀ.ਮੀਤ ਪ੍ਰਧਾਨ, ਲਖਵਿੰਦਰ ਸਿੰਘ ਮੌੜ ਮੀਤ ਪ੍ਰਧਾਨ, ਗੁਰਦੀਪ ਸਿੰਘ ਰਾਮਪੁਰਾ ਸੰਯੁਕਤ ਸਕੱਤਰ, ਹਰਜੀਤ ਸਿੰਘ ਕੇਸਰ ਸਿੰਘ ਵਾਲਾ ਵਿੱਤ ਸਕੱਤਰ, ਹਰਿੰਦਰ ਸਿੰਘ ਮੱਲਕੇ ਪ੍ਰੈੱਸ ਸਕੱਤਰ ਅਤੇ ਰਾਜਵੰਤ ਸਿੰਘ ਬੇਗਾ ਜਥੇਬੰਦਕ ਸਕੱਤਰ ਚੁਣੇ ਗਏ। ਇਨ੍ਹਾਂ ਤੋਂ ਇਲਾਵਾ ਕੁਲਦੀਪ ਸਿੰਘ ਖਿਆਲੀਵਾਲਾ, ਟਿੰਕੂ ਚਾਵਲਾ ਅਤੇ ਮੁਕੇਸ਼ ਕੋੜਾ ਨੂੰ ਜਿਲ੍ਹਾ ਕਮੇਟੀ ਮੈੰਬਰ ਚੁਣਿਆ ਗਿਆ। ਨਵੇੰ ਚੁਣੇ ਗਏ ਅਹੁਦੇਦਾਰਾਂ ਨੇ ਐੱਸ.ਐੱਲ.ਏ. ਕੇਡਰ ਦੀ ਪੇਅ ਪੈਰਿਟੀ ਦੀ ਬਹਾਲੀ ਅਤੇ ਆਸਾਮੀ ਦਾ ਨਾਮ ਬਦਲਣ ਵਰਗੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਲਈ ਸੰਘਰਸ਼ਸ਼ੀਲ ਰਹਿਣ ਦਾ ਅਹਿਦ ਦੁਹਰਾਇਆ। ਇਸ ਮੌਕੇ ‘ਤੇ ਜਸਵਿੰਦਰ ਸਿੰਘ, ਜਗਦੀਪ ਸਿੰਘ ਕੋਟਫੱਤਾ, ਕੁਲਦੀਪ ਸਿੰਘ, ਹਰਪ੍ਰੀਤ ਸਿੰਘ ਚੰਨ, ਬਲਬੀਰ ਸਿੰਘ ਆਦਿ ਵੀ ਹਾਜ਼ਰ ਸਨ।
Published on: ਫਰਵਰੀ 9, 2025 1:13 ਬਾਃ ਦੁਃ