ਜੈਪੁਰ, ਦੇਸ਼ ਕਲਿੱਕ ਬਿਓਰੋ :
8 ਫਰਵਰੀ ਨੂੰ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਜਿੱਥੇ ਦਿੱਲੀ ਵਿੱਚ ਸਰਕਾਰ ਬਦਲ ਦਿੱਤੀ ਹੈ। ਦਿੱਲੀ ਦੀਆਂ ਚੋਣਾਂ ਦੇ ਆਏ ਨਤੀਜਿਆਂ ਉਤੇ ਗੱਧਿਆਂ ਨੂੰ ਵੀ ਮੌਜਾਂ ਲੱਗ ਗਈਆਂ। ਜੋਧਪੁਰ ਵਿੱਚ ਦਿੱਲੀ ਨਤੀਜਿਆਂ ਦੀ ਖੁਸ਼ੀ ਵਿੱਚ ਗੱਧਿਆਂ ਨੂੰ ਪੇਟ ਭਰ ਕੇ ਗੁਲਾਬ ਜ਼ਾਮਨਾਂ ਖਵਾਈਆਂ ਗਈਆਂ। ਅਸਲ ਵਿੱਚ ਜੋਧਪੁਰ ਦੇ ਰਹਿਣ ਵਾਲੇ ਮੋਹਨਦਾਸ ਵੈਸ਼ਣੂ ਨੇ ਇਹ ਪ੍ਰਣ ਕੀਤਾ ਸੀ ਕਿ ਜੇਕਰ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਹੁੰਦੀ ਹੈ ਤਾਂ ਉਹ ਗਧਿਆਂ ਨੂੰ ਗੁਲਾਬ ਜਾਮਨ ਖਿਵਾਉਣਗੇ। ਗਧਿਆਂ ਨੁੰ ਗੁਲਾਬ ਜਾਮੁਨ ਖਿਵਾਉਣ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਦੋ ਗਧੇ ਗੁਲਾਬ ਜਾਮੁਨ ਖਾ ਰਹੇ ਹਨ।
Published on: ਫਰਵਰੀ 10, 2025 11:03 ਪੂਃ ਦੁਃ