ਕੋਈ ਵਿਸਫੋਟਕ ਸਮੱਗਰੀ ਨਹੀਂ ਹੈ : ਐਸਐਸਪੀ
ਪਟਿਆਲਾ, 10 ਫਰਵਰੀ, ਦੇਸ਼ ਕਲਿੱਕ ਬਿਓਰੋ :
ਪਟਿਆਲਾ ਵਿੱਚ ਰਾਜਪੁਰਾ ਰੋਡ ਉਤੇ ਇਕ ਸਕੂਲ ਦੇ ਨੇੜੇ ਡੰਪ ਵਿਚੋਂ ਰਾਕੇਟ ਬੰਬ ਦੇ ਖੋਲ੍ਹ ਮਿਲੇ ਹਨ। ਇਸ ਸਬੰਧੀ ਕਿਸੇ ਰਾਹਗੀਰ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਤਾਂ ਪੁਲਿਸ ਮੌਕੇ ਉਤੇ ਪਹੁੰਚ ਗਈ। ਇਸ ਸਬੰਧੀ ਐਸਐਸਪੀ ਨਾਨਕ ਸਿੰਘ ਨੇ ਦੱਸਿਆ ਕਿ ਕਿਸੇ ਰਾਹਗੀਰ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਸੀ। ਇਸ ਦਾ ਪਤਾ ਚਲਦਿਆਂ ਹੀ ਪੁਲਿਸ, ਬੰਬ ਸੈਕੁਲਡ ਮੌਕੇ ਉਤੇ ਪਹੁੰਚ ਗਈ। ਉਨ੍ਹਾਂ ਦੱਸਿਆ ਕਿ ਇਸ ਵਿੱਚ ਕੋਈ ਵਿਸਫੋਟਕ ਸਮੱਗਰੀ ਨਹੀਂ ਸੀ। ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਕੋਈ ਕਵਾੜੀਆਂ ਇੱਥੇ ਰੱਖ ਗਿਆ ਹੋਵੇ। ਉਨ੍ਹਾਂ ਕਿਹਾ ਕਿ ਇਸ ਦਾ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਕਿ ਬੰਬ ਨੁਮਾ ਚੀਜ ਕਿੱਥੋਂ ਆਈ ਹੈ।
Published on: ਫਰਵਰੀ 10, 2025 2:20 ਬਾਃ ਦੁਃ