ਮੋਹਾਲੀ : ਭਾਂਡਿਆਂ ਦੇ ਸਟੋਰ ‘ਚ ਲੱਗੀ ਅੱਗ
ਮੋਹਾਲੀ, 10 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਮੋਹਾਲੀ ‘ਚ ਬੀਤੀ ਸ਼ਾਮ ਭਾਂਡਿਆਂ ਦੇ ਸਟੋਰ ‘ਚ ਅੱਗ ਲੱਗ ਗਈ। ਘਟਨਾ ਜ਼ੀਰਕਪੁਰ ਦੇ ਜਮਨਾ ਇਨਕਲੇਵ ਦੀ ਹੈ। ਮੌਕੇ ‘ਤੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਨੂੰ ਕਾਫੀ ਜੱਦੋ-ਜਹਿਦ ਕਰਨੀ ਪਈ ਕਿਉਂਕਿ ਉਥੇ ਕਈ ਸਿਲੰਡਰ ਰੱਖੇ ਹੋਏ ਸਨ।
ਸਟੋਰ ਮਾਲਕ ਰਵਿੰਦਰ ਬਾਂਸਲ ਨੇ ਦੱਸਿਆ ਕਿ ਖੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜੇਕਰ ਇਹ ਅੱਗ ਫੈਲ ਜਾਂਦੀ ਤਾਂ ਆਸ-ਪਾਸ ਦੇ ਕਈ ਸਟੋਰ ਵੀ ਸੜ ਕੇ ਸੁਆਹ ਹੋ ਜਾਂਦੇ।ਅੱਗ ਸ਼ਾਮ ਨੂੰ ਲੱਗੀ ਅਤੇ ਪੌੜੀਆਂ ‘ਚ ਉੱਚੀਆਂ ਅੱਗ ਦੀਆਂ ਲਪਟਾਂ ਦੇਖੀਆਂ ਗਈਆਂ।
ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਨੇ ਇਲਾਕੇ ਨੂੰ ਘੇਰ ਲਿਆ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਕਿਹਾ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
Published on: ਫਰਵਰੀ 10, 2025 7:14 ਪੂਃ ਦੁਃ