PM ਮੋਦੀ ਅੱਜ ਫਰਾਂਸ ਦੌਰੇ ‘ਤੇ ਹੋਣਗੇ ਰਵਾਨਾ
ਨਵੀਂ ਦਿੱਲੀ, 10 ਫਰਵਰੀ, ਦੇਸ਼ ਕਲਿਕ ਬਿਊਰੋ :
PM ਮੋਦੀ ਅੱਜ ਆਪਣੇ ਛੇਵੇਂ ਫਰਾਂਸ ਦੌਰੇ ‘ਤੇ ਰਵਾਨਾ ਹੋਣਗੇ। ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹ ਪਹਿਲੀ ਵਾਰ ਫਰਾਂਸ ਜਾ ਰਹੇ ਹਨ। ਪ੍ਰਧਾਨ ਮੰਤਰੀ ਆਖਰੀ ਵਾਰ 2023 ਵਿੱਚ ਫਰਾਂਸ ਦੇ ਰਾਸ਼ਟਰੀ ਦਿਵਸ (ਬੈਸਟੀਲ ਡੇ) ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਗਏ ਸਨ।
ਪ੍ਰਧਾਨ ਮੰਤਰੀ ਦੇ ਸਨਮਾਨ ਵਿੱਚ ਫਰਾਂਸ ਸਰਕਾਰ ਨੇ 10 ਫਰਵਰੀ ਨੂੰ ਮਸ਼ਹੂਰ ਐਲੀਸੀ ਪੈਲੇਸ ਵਿੱਚ ਵੀਵੀਆਈਪੀ ਡਿਨਰ ਦਾ ਆਯੋਜਨ ਕੀਤਾ ਹੈ। ਇਸ ‘ਚ ਫਰਾਂਸ ਦੇ ਰਾਸ਼ਟਰਪਤੀ ਮੈਕਰੋਂ ਸਮੇਤ ਕੁਝ ਹੋਰ ਦੇਸ਼ਾਂ ਦੇ ਨੇਤਾ ਮੌਜੂਦ ਰਹਿਣਗੇ।
11 ਫਰਵਰੀ ਨੂੰ, ਪ੍ਰਧਾਨ ਮੰਤਰੀ ਪੈਰਿਸ ਦੇ ਗ੍ਰੈਂਡ ਪੈਲੇਸ ਵਿੱਚ ਰਾਸ਼ਟਰਪਤੀ ਮੈਕਰੋਨ ਦੇ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਐਕਸ਼ਨ ਸਮਿਟ 2025 ਦੀ ਸਹਿ-ਪ੍ਰਧਾਨਗੀ ਕਰਨਗੇ। ਇਹ ਸੰਮੇਲਨ 2023 ਵਿੱਚ ਬਰਤਾਨੀਆ ਅਤੇ 2024 ਵਿੱਚ ਦੱਖਣੀ ਕੋਰੀਆ ਵਿੱਚ ਹੋਇਆ ਸੀ।
Published on: ਫਰਵਰੀ 10, 2025 7:39 ਪੂਃ ਦੁਃ