ਨਵੀਂ ਦਿੱਲੀ, 10 ਫਰਵਰੀ, ਦੇਸ਼ ਕਲਿੱਕ ਬਿਓਰੋ :
ਡਾਲਰ ਦੇ ਮੁਕਾਬਲੇ ਰੁਪਏ ਲਗਾਤਾਰ ਡਿੱਗਦਾ ਜਾ ਰਿਹਾ ਹੈ। ਅੱਜ ਫਿਰ ਰੁਪਏ ਫਿਰ ਡਾਲਰ ਦੇ ਮੁਕਾਬਲੇ ਡਿੱਗ ਗਿਆ। ਅਮਰਿਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਟੁੱਟ ਕੇ 88 ਪ੍ਰਤੀ ਡਾਲਰ ਉਤੇ ਪਹੁੰਚ ਗਿਆ ਹੈ। ਚਾਲੂ ਸਾਲ 2025 ਵਿੱਚ 2 ਰੁਪਏ ਦੀ ਗਿਰਾਵਟ ਆ ਚੁੱਕੀ ਹੈ। ਜ਼ਿਕਰਯੋਗ ਹੈ ਕਿ 2024 ਦੇ ਮੁਕਾਬਲੇ ਵਿੱਚ ਹੁਣ ਤੱਕ ਦੇਖਿਆ ਜਾਵੇ ਤਾਂ 6 ਰੁਪਏ ਹੇਠਾਂ ਡਿੱਗਿਆ ਸੀ। ਜ਼ਿਕਰਯੋਗ ਹੈ ਕਿ ਵਿਦੇਸ਼ੀ ਬਾਜ਼ਾਰਾਂ ਵਿੱਚ ਅਮਰੀਕੀ ਮੁਦਰਾ ਦੀ ਮਜ਼ਬੂਤੀ ਅਤੇ ਘੇਰਲੂ ਸ਼ੇਅਰ ਬਾਜ਼ਾਰਾਂ ਵਿੱਚ ਨਕਾਰਤਮਿਕ ਰੁਖ ਵਿੱਚ ਰੁਪਏ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ 45 ਪੈਸੇ ਟੁਟਕੇ 87.95 ਰੁਪਏ ਪ੍ਰਤੀ ਡਾਲਰ ਦੇ ਰਿਕਾਰਡ ਹੇਠਲੇ ਪੱਧਰ ਉਤੇ ਆ ਗਿਆ।
Published on: ਫਰਵਰੀ 10, 2025 11:54 ਪੂਃ ਦੁਃ