ਮੇਰੇ ਨਾਲ ਕੋਈ ਪਹਿਲੀ ਵਾਰ ਇਹ ਧੱਕਾ ਨਹੀਂ ਹੋਇਆ: ਗਿਆਨੀ ਹਰਪ੍ਰੀਤ ਸਿੰਘ
ਅੰਮ੍ਰਿਤਸਰ: 10 ਫਰਵਰੀ, ਦੇਸ਼ ਕਲਿੱਕ ਬਿਓਰੋ
ਜਥੇਦਾਰ ਵਜੋਂ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖਤਮ ਹੋਣ ‘ਤੇ ਉਨ੍ਹਾਂ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਹੋFਆ ਮੇਰਾ ਚਰਖਾ ਟੁੱਟਾ ਜਿੰਦ ਅਜ਼ਾਬੋਂ ਛੁੱਟੀ ।ਉਨ੍ਹਾਂ ਕਿਹਾ ਕਿ ਇਹ ਹੀ ਹੋਣਾ ਸੀ, ਮੈਨੂੰ ਇਸ ਦਾ ਅਹਿਸਾਸ ਸੀ। ਦੋ ਦਸੰਬਰ ਤੋਂ ਬਾਅਦ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਸੀ ਕਿ ਉਨ੍ਹਾਂ ਦੀਆਂ ਸੇਵਾਵਾਂ ਖਤਮ ਕੀਤੀਆਂ ਜਾਣਗੀਆਂ।ਉਨ੍ਹਾਂ ਕਿਹਾ ਕਿ ਜਦੋਂ ਕਿਸੇ ਨਾਲ ਧੱਕਾ ਕਾਰਨਾ ਹੋਵੇ ਤਾਂ ਮਰਿਆਦਾ ਨਹੀਂ ਵੇਖੀ ਜਾਂਦੀ। ਉਨ੍ਹਾ ਕਿਹਾ ਕਿ ਭਵਿੱਖ ਦੀ ਯੋਜਨਾ ਅਕਾਲ ਪੁਰਖ ਦੇ ਹੱਥ ਹੈ।
Published on: ਫਰਵਰੀ 10, 2025 6:27 ਬਾਃ ਦੁਃ