11 ਫਰਵਰੀ 1966 ਨੂੰ ਤਾਸ਼ਕੰਦ ਵਿਖੇ Ex PM ਲਾਲ ਬਹਾਦੁਰ ਸ਼ਾਸਤਰੀ ਦੀ ਮੌਤ ਹੋ ਗਈ ਸੀ
ਚੰਡੀਗੜ੍ਹ, 11 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 11 ਫਰਵਰੀ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਗੱਲ ਕਰਦੇ ਹਾਂ 11 ਫ਼ਰਵਰੀ ਦੇ ਇਤਿਹਾਸ ਬਾਰੇ :-
- 2009 ਵਿੱਚ ਅੱਜ ਦੇ ਦਿਨ ਹੀ ਪ੍ਰਸਿੱਧ ਅਸਾਮੀ ਲੇਖਕ ਡਾਕਟਰ ਲਕਸ਼ਮੀ ਨੰਦਨ ਬੋਰਾ ਨੂੰ ਸਰਸਵਤੀ ਸਨਮਾਨ ਦੇਣ ਦਾ ਐਲਾਨ ਕੀਤਾ ਗਿਆ ਸੀ।
- 11 ਫਰਵਰੀ 2007 ਨੂੰ ਅਮਰੀਕੀ ਐਲੂਮੀਨੀਅਮ ਫਰਮ ਨੋਵੇਲਿਸ ਨੂੰ ਹਿੰਡਾਲਕੋ ਨੇ ਐਕਵਾਇਰ ਕੀਤਾ ਸੀ।
- ਅੱਜ ਦੇ ਦਿਨ 2003 ਵਿੱਚ, ਇੰਗਲੈਂਡ ਦੀ ਕ੍ਰਿਕਟ ਟੀਮ ਨੇ ਆਪਣਾ ਵਿਸ਼ਵ ਕੱਪ ਮੈਚ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਇਹ ਜ਼ਿੰਬਾਬਵੇ ਵਿੱਚ ਖੇਡਿਆ ਜਾਣਾ ਸੀ। ਵਿਸ਼ਵ ਕੱਪ ਕ੍ਰਿਕਟ ‘ਚ ਸਥਾਨ ਕਾਰਨ ਮੈਚ ਨਾ ਹੋਣ ਦਾ ਇਹ ਪਹਿਲਾ ਮਾਮਲਾ ਸੀ।
- 2001 ਵਿੱਚ, 11 ਫਰਵਰੀ ਨੂੰ ਇੱਕ ਡੱਚ ਕੰਪਿਊਟਰ ਪ੍ਰੋਗਰਾਮਰ ਨੇ ਅਟਰਾ ਕੋਰਨੀਕੋਵਾ ਵਾਇਰਸ ਲਾਂਚ ਕੀਤਾ, ਜਿਸ ਨੇ ਲੱਖਾਂ ਈ-ਮੇਲਾਂ ਨੂੰ ਪ੍ਰਭਾਵਿਤ ਕੀਤਾ ਸੀ।
- ਅੱਜ ਦੇ ਦਿਨ 1997 ਵਿੱਚ ਭਾਰਤੀ ਖਗੋਲ-ਭੌਤਿਕ ਵਿਗਿਆਨੀ ਜਯੰਤ ਵੀ ਨਾਰਲੀਕਰ ਨੂੰ 1996 ਲਈ ਯੂਨੈਸਕੋ ਦੇ ‘ਕਲਿੰਗਾ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ ਸੀ।
- 11 ਫਰਵਰੀ 1990 ਨੂੰ ਦੱਖਣੀ ਅਫ਼ਰੀਕਾ ਦੇ ਮਹਾਨ ਨੇਤਾ ਨੈਲਸਨ ਮੰਡੇਲਾ 27 ਸਾਲ ਬਾਅਦ ਕੈਦ ‘ਚੋਂ ਰਿਹਾਅ ਹੋਏ ਸਨ।
- 11 ਫਰਵਰੀ 1968 ਨੂੰ ਲੇਖਕ ਤੇ ਪੱਤਰਕਾਰ ਪੰਡਿਤ ਦੀਨਦਿਆਲ ਉਪਾਧਿਆਏ ਦਾ ਕਤਲ ਕਰ ਦਿੱਤਾ ਗਿਆ ਸੀ।
- 11 ਫਰਵਰੀ 1966 ਨੂੰ ਤਾਸ਼ਕੰਦ ਵਿਖੇ Ex PM ਲਾਲ ਬਹਾਦੁਰ ਸ਼ਾਸਤਰੀ ਦੀ ਮੌਤ ਹੋ ਗਈ ਸੀ।
- ਅੱਜ ਦੇ ਦਿਨ 1963 ਵਿੱਚ ਅਮਰੀਕਾ ਨੇ ਇਰਾਕ ਦੀ ਨਵੀਂ ਸਰਕਾਰ ਨੂੰ ਮਾਨਤਾ ਦਿੱਤੀ ਸੀ।
- ਅੱਜ ਦੇ ਦਿਨ 1953 ਵਿੱਚ ਸੋਵੀਅਤ ਸੰਘ ਨੇ ਇਜ਼ਰਾਈਲ ਨਾਲੋਂ ਕੂਟਨੀਤਕ ਸਬੰਧ ਤੋੜ ਲਏ ਸਨ।
- ਮਹਾਤਮਾ ਗਾਂਧੀ ਦੇ ਹਰੀਜਨ ਸਪਤਾਹਿਕ ਦਾ ਪ੍ਰਕਾਸ਼ਨ 11 ਫਰਵਰੀ 1933 ਨੂੰ ਸ਼ੁਰੂ ਹੋਇਆ ਸੀ।
- ਅੱਜ ਦੇ ਦਿਨ 1856 ਵਿੱਚ ਈਸਟ ਇੰਡੀਆ ਕੰਪਨੀ ਨੇ ਅਵਧ ਉੱਤੇ ਕਬਜ਼ਾ ਕਰ ਲਿਆ ਸੀ।
- 1814 ਵਿਚ 11 ਫਰਵਰੀ ਨੂੰ ਯੂਰਪੀ ਦੇਸ਼ ਨਾਰਵੇ ਨੇ ਆਜ਼ਾਦੀ ਦਾ ਐਲਾਨ ਕੀਤਾ ਸੀ।
Published on: ਫਰਵਰੀ 11, 2025 6:56 ਪੂਃ ਦੁਃ