ਗੁਰਦਾਸਪੁਰ, 11 ਫਰਵਰੀ, ਦੇਸ਼ ਕਲਿੱਕ ਬਿਓਰੋ :
ਦਿੱਲੀ ਤੇ ਪੰਜਾਬ ਦੇ ਲੋਕਾਂ ਦਾ ਖੂਨ ਚੂਸ ਕੇ ਆਪ ਸੋਹਣੇ ਬਾਦਸ਼ਾਹਾਂ ਵਰਗੇ ਸ਼ੀਸ਼ਮਹੱਲਾਂ ਵਿੱਚ ਰਹਿਣ ਦੇ ਸੁਪਣੇ ਸਮੋਈ ਬੈਠੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਤੇ ਸਾਥੀਆਂ ਦੇ ਸਾਰੇ ਹੀ ਸੁਪਨੇ ਦਿੱਲੀ ਦੇ ਸੂਝਵਾਨ ਲੋਕਾਂ ਨੇ ਢਹਿ-ਢੇਰੀ ਕਰ ਦਿੱਤੇ ਜਿਸਦਾ ਅਜੇ ਵੀ ਆਮ ਆਦਮੀ ਪਾਰਟੀ ਤੇ ਇਸਦੇ ਆਗੂਆਂ ਨੂੰ ਇੱਕ ਸੁਪਨੇ ਵਾਂਗ ਹੀ ਜਾਪਦੈ , ਇਸ ਬਾਰੇ ਦਿੱਲੀ ਤੋ ਫੋਨ ਤੇ ਗੱਲ ਬਾਤ ਕਰਦਿਆਂ ਕਾਂਗਰਸ ਦੇ ਸੀਨੀਅਰ ਆਗੂ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਤੇ ਮੈਂਬਰ ਪਾਰਲੀਮੈਂਟ ਸ੍ਰ ਸੁੱਖਜਿੰਦਰ ਸਿੰਘ ਰੰਧਾਵਾ ਨੇ ਕੀਤਾ , ਉਹਨਾਂ ਕਿਹਾ ਕਿ ਦੂਸਰੀਆਂ ਪਾਰਟੀਆਂ ਤੇ ਹਮੇਸ਼ਾ ਤੰਜ ਕੱਸਣ ਵਾਲਾ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਦੇ ਨਤੀਜਿਆਂ ਤੋਂ ਬਾਅਦ ਪਤਾ ਨਹੀਂ ਕਿੱਥੇ ਗਾਇਬ ਹੋ ਗਿਆ , ਅਚਾਨਕ ਕੈਬਨਿਟ ਦੀ ਮੀਟਿੰਗ ਵੀ ਰਾਤੋ ਰਾਤ ਕੈਸਲ ਕਰਕੇ ਪੰਜਾਬ ਦੇ ਸਾਰੇ ਵਿਧਾਇਕਾਂ ਨੂੰ ਦਿੱਲੀ ਕਪੂਰਥਲਾ ਹਾਊਸ ਵਿੱਚ ਸੱਧਣਾ ਕਈ ਸ਼ੰਕਾਵਾਂ ਨੂੰ ਜਨਮ ਦੇ ਰਿਹਾ ਹੈ ਇਹਨਾਂ ਦੀ ਹੀ ਇੱਕ ਪਾਰਟੀ ਦੇ ਇੱਕ ਵੱਡੇ ਆਗੂ ਦਾ ਕਹਿਣਾ ਸੀ ਕਿ ਹੁਣ ਸਾਡੀ ਸਰਕਾਰ ਬਾਕੀ ਬਚਦੇ ਸਮੇਂ ਵਿੱਚ ਪੰਜਾਬ ਦੀ ਬਿਹਤਰੀ ਜਾਂ ਲੋਕ ਪੱਖੀ ਕੰਮਾਂ ਵੱਲ ਧਿਆਨ ਨਹੀਂ ਦੇਵੇਗੀ ਤੇ ਨਾਂ ਹੀ ਵਿਰੋਧੀ ਪਾਰਟੀਆਂ ਦੀ ਗੱਲ ਸੁਨਣਗੇ ਬਲਕਿ ਪਾਰਟੀ ਵਿਚਲੇ ਆਪਣੇ ਹੀ ਆਗੂਆਂ ਤੇ ਵਿਧਾਇਕਾਂ ਨੂੰ ਸਾਂਭਣ ਵਿੱਚ ਨਾਲ ਉਹਨਾਂ ਨਾਲ ਤਾਲਮੇਲ ,ਧੜੇਬੰਦੀ,ਰੁੱਸਿਆਂ ਨੂੰ ਮਨਾਉਣ ਵਿੱਚ ਲੰਘਾਂ ਲਵੇਗੀ , ਸ੍ਰ ਰੰਧਾਵਾ ਨੇ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਦੇ ਛੋਟੇ ਨਹੀਂ ਬਲਕਿ ਕੱਦਾਵਰ ਵੱਡੇ ਮਾਲਵਾ ਤੇ ਦੁਆਬੇ ਦੇ ਆਗੂ ਕਾਂਗਰਸੀ ਨੂੰ ਘੁੱਟ ਘੁੱਟਕੇ ਜੱਫੀਆਂ ਪਾਉਂਦੇ ਜਲਦ ਹੀ ਨਜ਼ਰ ਆਉਣਗੇ ।
Published on: ਫਰਵਰੀ 11, 2025 6:16 ਬਾਃ ਦੁਃ