ਪੰਜਾਬ ‘ਚ ਸਿਰਫ 212 ਟਰੈਵਲ ਏਜੰਟਾਂ ਕੋਲ ਹੀ ਲਾਇਸੈਂਸ, ਵਿਦੇਸ਼ ਮੰਤਰਾਲੇ ਦੀ ਰਿਪੋਰਟ ‘ਚ ਖੁਲਾਸਾ

ਪੰਜਾਬ

ਸੂਬੇ ‘ਚ 92 ਫੀਸਦੀ ਟਰੈਵਲ ਏਜੰਟ ਗੈਰ-ਕਾਨੂੰਨੀ ਢੰਗ ਨਾਲ ਕੰਮ ਕਰ ਰਹੇ
ਚੰਡੀਗੜ੍ਹ, 11 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਪੰਜਾਬ ਦੇ ਟਰੈਵਲ ਏਜੰਟਾਂ ਬਾਰੇ ਕੇਂਦਰ ਸਰਕਾਰ ਦੇ ਵਿਦੇਸ਼ ਮੰਤਰਾਲੇ ਦੀ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਸੂਬੇ ਵਿੱਚ ਸਿਰਫ਼ 212 ਅਜਿਹੇ ਟਰੈਵਲ ਏਜੰਟ ਹਨ ਜਿਨ੍ਹਾਂ ਕੋਲ ਜਾਇਜ਼ ਲਾਇਸੈਂਸ ਹਨ। ਪੰਜਾਬ ਵਿੱਚ 92 ਫੀਸਦੀ ਟਰੈਵਲ ਏਜੰਟ ਗੈਰ-ਕਾਨੂੰਨੀ ਢੰਗ ਨਾਲ ਕੰਮ ਕਰ ਰਹੇ ਹਨ ਅਤੇ 8 ਫੀਸਦੀ ਅਜਿਹੇ ਏਜੰਟ ਹਨ ਜੋ ਕੇਂਦਰੀ ਦਿਸ਼ਾ-ਨਿਰਦੇਸ਼ਾਂ ਤਹਿਤ ਆਉਂਦੇ ਹਨ।
212 ‘ਚੋਂ 65 ਦੇ ਕਰੀਬ ਦੇ ਲਾਇਸੈਂਸ ਦੀ ਮਿਆਦ ਪੁੱਗ ਚੁੱਕੀ ਹੈ ਅਤੇ ਕੇਂਦਰ ਸਰਕਾਰ ਵੱਲੋਂ ਆਪਣੇ ਪੱਧਰ ‘ਤੇ ਰੱਦ ਕਰ ਦਿੱਤੇ ਗਏ ਹਨ। ਪੰਜਾਬ ਦੇ ਅੱਠ ਜ਼ਿਲ੍ਹੇ ਅਜਿਹੇ ਹਨ ਜਿਨ੍ਹਾਂ ਵਿੱਚ ਇੱਕ ਵੀ ਟਰੈਵਲ ਏਜੰਟ ਰਜਿਸਟਰਡ ਨਹੀਂ ਹੈ। ਪਰ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਟਰੈਵਲ ਏਜੰਟ ਵੱਡੀ ਪੱਧਰ ‘ਤੇ ਗੈਰ-ਕਾਨੂੰਨੀ ਢੰਗ ਨਾਲ ਕੰਮ ਕਰ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਗੁਜਰਾਤ, ਪੰਜਾਬ, ਚੰਡੀਗੜ੍ਹ ਅਤੇ ਦਿੱਲੀ ਦੇ ਕਈ ਫਰਜ਼ੀ ਟਰੈਵਲ ਏਜੰਟਾਂ ਖ਼ਿਲਾਫ਼ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ। ਪੰਜਾਬ ਦੇ ਅੱਠ ਜ਼ਿਲ੍ਹੇ ਅਜਿਹੇ ਹਨ, ਜਿਨ੍ਹਾਂ ਵਿੱਚ ਕੇਂਦਰ ਦੀ ਸੂਚੀ ਅਨੁਸਾਰ ਇੱਕ ਵੀ ਟਰੈਵਲ ਏਜੰਟ ਰਜਿਸਟਰਡ ਨਹੀਂ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਸ੍ਰੀ ਮੁਕਤਸਰ ਸਾਹਿਬ, ਤਰਨਤਾਰਨ, ਫਰੀਦਕੋਟ, ਪਠਾਨਕੋਟ, ਫਿਰੋਜ਼ਪੁਰ, ਮਲੇਰਕੋਟਲਾ, ਫਾਜ਼ਿਲਕਾ ਅਤੇ ਮਾਨਸਾ ਸ਼ਾਮਲ ਹਨ।
ਜਿਕਰਯੋਗ ਹੈ ਕਿ ਕੇਂਦਰ ਨੇ ਇਨ੍ਹਾਂ ਜ਼ਿਲ੍ਹਿਆਂ ਦੇ ਕੁੱਲ 2730 ਫਰਜ਼ੀ ਟਰੈਵਲ ਏਜੰਟਾਂ ਨੂੰ ਸੂਚੀਬੱਧ ਕੀਤਾ ਹੈ। ਜਿਸ ਦੇ ਖਿਲਾਫ ਕੇਂਦਰੀ ਜਾਂਚ ਏਜੰਸੀਆਂ ਕਾਰਵਾਈ ਕਰਨ ਦੀ ਤਿਆਰੀ ਕਰ ਰਹੀਆਂ ਹਨ। ਦੱਸ ਦੇਈਏ ਕਿ ਸੂਬੇ ਵਿੱਚ ਸਭ ਤੋਂ ਵੱਧ ਜਾਇਜ਼ ਟਰੈਵਲ ਏਜੰਟਾਂ ਦਾ ਕੰਮ ਜਲੰਧਰ ਵਿੱਚ ਹੁੰਦਾ ਹੈ। ਕੇਂਦਰ ਸਰਕਾਰ ਦੀ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ ਹੈ। ਜਲੰਧਰ ਤੋਂ ਬਾਅਦ ਮੋਹਾਲੀ ਅਤੇ ਫਿਰ ਹੁਸ਼ਿਆਰਪੁਰ ‘ਚ ਸਭ ਤੋਂ ਜ਼ਿਆਦਾ ਟਰੈਵਲ ਏਜੰਟ ਰਜਿਸਟਰਡ ਹਨ।
ਫ਼ਤਹਿਗੜ੍ਹ ਸਾਹਿਬ ਵਿੱਚ ਇੱਕ ਏਜੰਟ (ਲਾਈਸੈਂਸ ਮੁਅੱਤਲ), ਸੰਗਰੂਰ ਵਿੱਚ 2 (ਇੱਕ ਦਾ ਲਾਇਸੈਂਸ ਰੱਦ), ਸ਼ਹੀਦ ਭਗਤ ਸਿੰਘ ਨਗਰ ਵਿੱਚ 3 (ਇੱਕ ਦਾ ਲਾਇਸੈਂਸ ਮਿਆਦ ਪੁੱਗ ਚੁੱਕਾ), ਮੋਗਾ ਜ਼ਿਲ੍ਹੇ ਵਿੱਚ 2, (ਇੱਕ ਦਾ ਲਾਇਸੰਸ ਮਿਆਦ ਪੁੱਗ ਚੁੱਕਾ), ਕਪੂਰਥਲਾ ਵਿੱਚ ਸਿਰਫ਼ 3 ਅਤੇ ਪਟਿਆਲਾ ਵਿੱਚ ਇੱਕ ਅਤੇ ਬਠਿੰਡਾ ਵਿੱਚ ਦੋ ਏਜੰਟ ਰਜਿਸਟਰਡ (ਲਾਈਸੈਂਸ ਐਕਸਪਾਇਰ) ਹਨ।

Published on: ਫਰਵਰੀ 11, 2025 2:12 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।