ਨਵੀਂ ਦਿੱਲੀ, 11 ਫਰਵਰੀ, ਦੇਸ਼ ਕਲਿੱਕ ਬਿਓਰੋ :
41 ਸਾਲਾ ਪੁਰਾਣੇ ਇਕ ਮਾਮਲੇ ਵਿੱਚ ਸਾਬਕਾ ਡੀਜੀਪੀ ਨੂੰ ਤਿੰਨ ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਸੇਵਾ ਮੁਕਤ ਡੀਜੀਪੀ ਨੂੰ ਕਾਂਗਰਸ ਦੇ ਇਕ ਆਗੂ ਉਤੇ ਹਮਲਾ ਕਰਨ ਅਤੇ ਗਲਤ ਢੰਗ ਨਾਲ ਉਸ ਨੂੰ ਬੰਦੀ ਬਣਾਉਣ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਗੁਜਰਾਤ ਦੀ ਇਕ ਅਦਾਲਤ ਵੱਲੋਂ ਸਾਬਕਾ ਡੀਜੀਪੀ ਕੁਲਦੀਪ ਸ਼ਰਮਾ ਨੂੰ 3 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ।
ਭੁਜ ਦੀ ਅਦਾਲਤ ਨੇ ਮਾਮਲੇ ਵਿੱਚ ਸਾਬਕਾ ਪੁਲਿਸ ਡਾਇਰੇਕਟਰ ਗਿਰੀਸ਼ ਵਾਸਵਦਾ ਨੂੰ ਵੀ ਦੋਸ਼ੀ ਠਹਿਰਾਇਆ ਅਤੇ ਤਿੰਨ ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ।
ਸ਼ਿਕਾਇਤ ਕਰਤਾ ਵੱਲੋਂ ਕੇਸ ਲੜਨ ਵਾਲੇ ਵਕੀਲ ਆਰ ਐਸ ਗੜ੍ਹਵੀ ਨੇ ਕਿਹਾ ਕਿ ਕੁਲਦੀਪ ਸ਼ਰਮਾ ਅਤੇ ਵਾਸਵਦਾ ਦੋਵਾਂ ਨੂੰ ਅੱਜ ਦੋਸ਼ੀ ਠਹਿਰਾਇਆ ਗਿਆ ਹੈ। ਅਦਾਲਤ ਨੇ ਉਨ੍ਹਾਂ ਨੂੰ ਤਿੰਨ ਮਹੀਨਿਆਂ ਦੀ ਕੈਦ ਅਤੇ 1000 ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ।
1984 ਦਾ ਇਹ ਮਾਮਲਾ ਹੈ, ਜਦੋਂ ਕਾਂਗਰਸ ਆਗੂ ਇਬ੍ਰਾਹਿਮ ਮੰਧਾਰਾ, ਜ਼ਿਨ੍ਹਾਂ ਇਭਾਲਾ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਉਤੇ ਐਸਪੀ ਦਫ਼ਤਰ ਵਿੱਚ ਕੁਲਦੀਪ ਸ਼ਰਮਾ ਅਤੇ ਉਸਦੇ ਹੋਰ ਪੁਲਿਸ ਮੁਲਾਜ਼ਮਾਂ ਨੇ ਹਮਲਾ ਕੀਤਾ ਸੀ।
Published on: ਫਰਵਰੀ 11, 2025 3:06 ਬਾਃ ਦੁਃ