ਲੁਧਿਆਣਾ, 11 ਫਰਵਰੀ, ਦੇਸ਼ ਕਲਿੱਕ ਬਿਓਰੋ :
ਲੁਧਿਆਣਾ ਵਿੱਚ ਕਰੰਟ ਲੱਗਣ ਕਾਰਨ ਦੋ ਦੀ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਸੂਆ ਰੋਡ ਉਤੇ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਦੀ ਚਪੇਟ ਵਿੱਚ ਆਉਣ ਕਾਰਨ ਦੋ ਦੀ ਮੌਤ ਹੋ ਗਈ ਹੈ। ਪੁਲਿਸ ਮੁਤਾਬਕ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਦੁਕਾਨ ਦੇ ਬਾਹਰ ਲੱਗਿਆ ਇਕ ਫਲੈਕਸ ਬੋਰਡ ਡਿੱਗ ਗਿਆ ਅਤੇ ਕੋਲ ਦੀ ਲੰਘ ਰਹੀਆਂ ਹਾਈ ਵੋਲਟਜ਼ ਤਾਰਾਂ ਦੇ ਸੰਪਰਕ ਵਿੱਚ ਆ ਗਿਆ। ਜਦੋਂ ਮੁਖਤਾਰ ਅੰਸਾਰੀ ਬੋਰਡ ਨੂੰ ਚੁੱਕਣ ਆਇਆ ਤਾਂ ਉਸ ਨੂੰ ਕਰੰਟ ਲੱਗ ਗਿਆ। ਜਦੋਂ ਇਮਾਮ ਹੁਸੈਨ ਉਸ ਨੂੰ ਬਚਾਉਣ ਆਇਆ ਤਾਂ ਉਸ ਨੂੰ ਵੀ ਕਰੰਟ ਲਗ ਗਿਆ। ਮ੍ਰਿਤਕਾਂ ਦੀ ਪਹਿਚਾਣ ਮੱਕੜ ਕਾਲੋਨੀ ਦੇ ਰਹਿਣ ਵਾਲੇ 16 ਸਾਲਾ ਮੁਖਤਾਰ ਅੰਸਾਰੀ ਅਤੇ ਢੰਡਾਰੀ ਖੁਰ ਦੇ ਰਹਿਣ ਵਾਲੇ ਇਮਾਮ ਹੁਸੈਲ ਵਜੋਂ ਹੋਈ ਹੈ।
ਮੁਖਤਾਰ ਅੰਸਾਰੀ ਮੂਲ 7ਵੀਂ ਕਲਾਸ ਵਿੱਚ ਪੜ੍ਹਦਾ ਸੀ। ਉਹ ਸਕੂਲ ਆਉਣ ਤੋਂ ਬਾਅਦ ਜੁੱਤਿਆਂ ਦੀ ਦੁਕਾਨ ਉਤੇ ਕੰਮ ਕਰਦਾ ਸੀ। ਪੁਲਿਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Published on: ਫਰਵਰੀ 11, 2025 9:44 ਬਾਃ ਦੁਃ