ਸਿੱਖਿਆ ਬੋਰਡ ਵੱਲੋਂ ਕਰਵਾਇਆ ਗਿਆ ਪਰਖ ਵਰਕਸ਼ਾਪ ਦਾ ਆਯੋਜਨ

ਪੰਜਾਬ

ਐੱਸ.ਏ.ਐੱਸ ਨਗਰ, 11 ਫਰਵਰੀ, ਦੇਸ਼ ਕਲਿੱਕ ਬਿਓਰੋ :

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪਰਫੋਰਮੈਂਸ ਅਸੈਸਮੈਂਟ ਰਿਵਿਊ ਐਂਡ ਅਨੈਲਸਿਸ ਆਫ ਨੋਲੇਜ ਫੋਰ ਹੋਲਿਸਟਿਕ ਡਿਵੈਲਪਮੈਂਟ (PARAKH) ਅਤੇ ਐਨਸੀਈਆਰਟੀ (NCERT) ਦੇ ਸਹਿਯੋਗ ਨਾਲ ਪ੍ਰਸ਼ਨ ਪੱਤਰ ਮਾਨਕੀਕਰਨ ਅਤੇ ਹੋਲਿਸਟਿਕ ਪ੍ਰੋਗਰੈਸ ਕਾਰਡ (HPC) ਅਤੇ ‘ਤੇ 5 ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ । ਜੋ ਕਿ ਐਨਈਪੀ 2020 (NEP 2020) ਦੇ ਤਹਿਤ ਸਾਰੇ ਬੋਰਡਾਂ ਵਿੱਚ ਸਮਾਨਤਾ ਨੂੰ ਬਢਾਵਾ ਦੇਣ ਲਈ ਕੰਮ ਕਰ ਰਹੀ ਹੈ। ਇਹ ਵਰਕਸ਼ਾਪ 11 ਫਰਵਰੀ ਤੋਂ 15 ਫਰਵਰੀ 2025 ਤੱਕ ਆਯੋਜਿਤ ਕੀਤੀ ਜਾਵੇਗੀ।

ਵਰਕਸ਼ਾਪ ਦੀ ਸ਼ੁਰੂਆਤ ਪਰਖ ਦੀ ਸੀਈਓ ਪ੍ਰੋ. ਇੰਦਰਾਣੀ ਭਾਦੁਰੀ ਦੇ ਮੁੱਖ ਭਾਸ਼ਣ ਨਾਲ ਹੋਈ, ਜਿਨ੍ਹਾਂ ਨੇ ਮੁਲਾਂਕਣ ਸੁਧਾਰ ਨੂੰ ਅੱਗੇ ਵਧਾਉਣ ਲਈ ਰਾਜ ਬੋਰਡਾਂ ਅਗੇ ਮੰਗ ਰੱਖੀ। ਪ੍ਰੋ. ਭਾਦੁੜੀ ਨੇ ਹੋਲਿਸਟਿਕ ਪ੍ਰੋਗਰੈਸ ਕਾਰਡ ਨੂੰ ਲਾਗੂ ਕਰਨ ਅਤੇ ਸੰਤੁਲਿਤ ਪ੍ਰਸ਼ਨ ਪੱਤਰਾਂ ਨੂੰ ਯਕੀਨੀ ਬਣਾਉਣ ਲਈ ਸਾਂਝੇ ਪ੍ਰਯਾਸਾਂ ਦੀ ਪ੍ਰਸ਼ੰਸਾ ਕੀਤੀ, ਜੋ ਕਿ ਬੋਰਡਾਂ ਵਿੱਚ ਸਮਾਨਤਾ ਨੂੰ ਬਢ਼ਾਵਾ ਦੇਣਗੇ। ਵਰਕਸ਼ਾਪ ਦਾ ਉਦਘਾਟਨ  ਬੋਰਡ ਸੰਯੁਕਤ ਸਕੱਤਰ ਸ੍ਰੀ ਜਨਕ ਰਾਜ ਮਹਿਰੋਕ ਦੁਆਰਾ ਕੀਤਾ ਗਿਆ, ਜਿਨ੍ਹਾਂ ਨੇ ਇਸ ਪਹਿਲਕਦਮੀ ਦੀ ਤਾਕੀਦ ਅਤੇ ਮਹੱਤਤਾ ‘ਤੇ ਜ਼ੋਰ ਦਿੱਤਾ। ਵਰਕਸ਼ਾਪ ਨੇ ਰਾਸ਼ਟਰੀ ਸਿੱਖਿਆ ਨੀਤੀ (NEP) 2020 ਵਿੱਚ ਦਰਸਾਏ ਗਏ ਪਰਿਵਰਤਨਕਾਰੀ ਮੁਲਾਂਕਣ ਦੀਆਂ ਮੰਗਾਂ ‘ਤੇ ਧਿਆਨ ਕੇਂਦਰਿਤ ਕੀਤਾ, ਖਾਸ ਤੌਰ ‘ਤੇ ਪ੍ਰਸ਼ਨ ਪੱਤਰ ਮਾਨਕੀਕਰਨ ਅਤੇ ਹੋਲਿਸਟਿਕ ਪ੍ਰੋਗਰੈਸ ਕਾਰਡ (HPC) ।

 ਇਸ ਵਰਕਸ਼ਾਪ  ਦੀ ਅਗਵਾਈ ਪਰਖ ਅਤੇ ਐਨਸੀਈਆਰਟੀ ਦੇ ਮਾਹਿਰ ਰਿਸੋਰਸ ਪਰਸਨ ਸਹਾਇਕ ਪ੍ਰੋਫੈਸਰ ਸ੍ਰਮਤੀ ਪ੍ਰੀਤਮ ਪਿਆਰੀ ਅਤੇ ਵਿਸ਼ਾ ਮਾਹਿਰ ਜ਼ਾਹਿਰਾ ਕਾਜ਼ਮੀ ਦੁਆਰਾ ਕੀਤੀ ਗਈ, ਅਤੇ ਇਸ ਵਿੱਚ ਰਾਜ ਦੇ ਸਾਰੇ ਜ਼ਿਲ੍ਹਿਆਂ ਦੇ ਸੈਕੰਡਰੀ ਸਕੂਲਾਂ ਦੇ ਕਈ ਅਧਿਆਪਕਾਂ ਨੇ ਹਿੱਸਾ ਲਿਆ।

ਅਧਿਆਪਕਾਂ ਦੇ ਉਤਸ਼ਾਹਪੂਰਨ ਰਵਈਏ ਅਤੇ ਮਾਹਿਰ ਦੁਆਰਾ ਪ੍ਰਦਾਨ ਕੀਤੇ ਮਾਰਗਦਰਸ਼ਨ ਨੇ ਵਰਕਸ਼ਾਪ ਦੀ ਸਫਲਤਾ ਨੂੰ ਯਕੀਨੀ ਬਣਾਇਆ, ਜੋ ਕਿ ਭਵਿੱਖ ਵਿੱਚ ਸਮਾਨ ਅਤੇ ਮਜ਼ਬੂਤ ਮੁਲਾਂਕਣ ਪ੍ਰਣਾਲੀਆਂ ਵਿੱਚ ਤਰੱਕੀ ਲਈ ਰਾਹ ਪੱਧਰਾ ਕਰਦੀ ਹੈ। ਇਹ ਸਾਂਝਾ ਪ੍ਰਯਾਸ ਸਿੱਖਿਆ ਅਤੇ ਮੁਲਾਂਕਣ ਪ੍ਰਣਾਲੀਆਂ ਦੀ ਗੁਣਵੱਤਾ ਨੂੰ ਵਧਾਉਣ ਦੀ ਉਮੀਦ ਕਰਦਾ ਹੈ। ਇਸ ਵਰਕਸ਼ਾਪ ਵਿੱਚ ਸੰਯੁਕਤ ਸਕੱਤਰ ਜਨਕ ਰਾਜ ਮਹਿਰੋਕ,ਉੱਪ ਸਕੱਤਰ ਅਮਰਜੀਤ ਕੌਰ ਦਾਲਮ, ਸਹਾਇਕ ਸਕੱਤਰ ਰਾਮਇੰਦਰਜੀਤ ਸਿੰਘ ਵਾਸੂ, ਇੰਚਾਰਜ ਆਦਰਸ਼ ਸਕੂਲ ਉਪਨੀਤ ਕੌਰ, ਵਿਸ਼ਾ ਮਾਹਿਰ ਸੀਮਾ ਚਾਵਲਾ ਅਤੇ ਕਈ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।

Published on: ਫਰਵਰੀ 11, 2025 7:20 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।