ਨਵੀਂ ਦਿੱਲੀ, 12 ਫਰਵਰੀ, ਦੇਸ਼ ਕਲਿੱਕ ਬਿਓਰੋ :
ਦਿੱਲੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਤੋਂ ਬਾਅਦ ਹੁਣ ‘ਆਪ’ ਆਗੂ ਨੇ ਆਪਣਾ ਨਵਾਂ ਯੂਟਿਊਬ ਚੈਨਲ ਸ਼ੁਰੂ ਕੀਤਾ ਹੈ। ਆਮ ਆਦਮੀ ਪਾਰਟੀ ਦੇ ਆਗੂ ਸੌਰਵ ਭਾਰਦਵਾਜ ਵੱਲੋਂ ਆਪਣਾ ਯੂਟਿਊਬ ਚੈਨਲ ‘ਬੇਰੁਜ਼ਗਾਰ ਨੇਤਾ’ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੈਂ ਚਾਹੁੰਦਾ ਸੀ ਕਿ ਇਕ ਚੋਣ ਹਾਰਨ ਤੋਂ ਬਾਅਦ ਇਕ ਨੇਤਾ ਜ਼ਿੰਦਗੀ ਵਿੱਚ ਕੀ ਕੀ ਬਦਲਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਤਾਂ ਜ਼ਿੰਦਗੀ ਪੂਰੀ 180 ਡਿਗਰੀ ਬਦਲ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਉਹ ਨੇਤਾ ਹਾਂ ਜੋ ਬੇਰੁਜ਼ਾਗਰ ਹੋ ਗਏ ਹਾਂ। ਇਸ ਸਬੰਧੀ ਉਨ੍ਹਾਂ ਸੋਸ਼ਲ ਮੀਡੀਆ ਉਤੇ ਜਾਣਕਾਰੀ ਦਿੱਤੀ। ਸੌਰਵ ਭਾਰਦਵਾਜ ਨੇ ਕਿਹਾ ਕਿ ਕੱਲ੍ਹ ਤੋਂ ਮੈਂ ਇਕ ਨਵੇਂ ਪਲੇਟਫਾਰਮ ਉਤੇ ਤੁਹਾਡੇ ਵਿੱਚ ਆ ਰਿਹਾ ਹੈ। ਉਨ੍ਹਾਂ ਕਿਹਾਕਿ ਹੁਣ ਤੁਸੀਂ ਯੂਟਿਊਬ ਉਤੇ ਮੇਰੇ ਨਾਲ ਜੁੜ ਸਕਦੇ ਹੋ, ਜਿੱਥੇ ਰੋਜ਼ਾਨਾ ਇਕ ਨਵੇਂ ਵਿਸ਼ੇ ਉਤੇ ਚਰਚਾ ਕਰਾਂਗੇ। ਨਾਲ ਹੀ, ਤੁਸੀਂ ਆਪਣੇ ਸੁਝਾਅ ਵੀ ਸਾਂਝੇ ਕਰ ਸਕਦੇ ਹੋ। ਉਨ੍ਹਾਂ ਕਿਹਾ ਕਿ ਕੱਲ੍ਹ ਤੋਂ ਪਹਿਲੀ ਵੀਡੀਓ ਹੋਵੇਗੀ।
बेरोजगार नेता
— Saurabh Bharadwaj (@Saurabh_MLAgk) February 12, 2025
कल से मैं एक नए प्लेटफॉर्म पर आपके बीच आ रहा हूँ!
अब आप YouTube पर भी मेरे साथ जुड़ सकते हैं, जहाँ हम हर रोज़ एक नए विषय पर चर्चा करेंगे।साथ ही,आप अपने सुझाव भी साझा कर सकते हैं।
कल मिलते हैं नए सफर पर अपनी पहली Video के साथ !
Link- https://t.co/FIGcEtUN5z pic.twitter.com/PZP0BoeBdS
Published on: ਫਰਵਰੀ 12, 2025 6:10 ਬਾਃ ਦੁਃ