ਦਿਹਾੜੀਦਾਰ ਕਿਰਤੀਆਂ ਨੂੰ ਸਾਲ ਭਰ ਲਗਾਤਾਰ ਕੰਮ ਦਿਤਾ ਜਾਵੇ- ਡੇਲੀਵੇਜ ਆਗੂ 

Punjab

ਦਿਹਾੜੀਦਾਰ ਕਿਰਤੀਆਂ ਨੂੰ ਸਾਲ ਭਰ ਲਗਾਤਾਰ ਕੰਮ ਦਿਤਾ ਜਾਵੇ- ਡੇਲੀਵੇਜ ਆਗੂ 

   ਨੰਗਲ,12, ਫਰਵਰੀ (ਮਲਾਗਰ ਖਮਾਣੋਂ) ਬੀ ਬੀ ਐਮ ਬੀ ਡੇਲੀਵੇਜ ਵਰਕਰ ਯੂਨੀਅਨ ਨੰਗਲ ਦੇ ਪ੍ਰਧਾਨ ਰਾਜਵੀਰ ਸਿੰਘ ਦੀ ਅਗਵਾਈ ਹੇਠ ਭਾਖੜਾ ਡੈਮ ਦੇ ਮੁੱਖ ਇੰਜੀਨੀਅਰ ਦੇ ਦਫਤਰ ਅੱਗੇ ਲਗਾਤਾਰ ਸਾਲ ਭਰ ਕੰਮ ਲਈ ਕਿਰਤੀਆਂ ਵੱਲੋਂ ਕੀਤੀ ਜਾ  ਰਹੀ ਭੁੱਖ ਹੜਤਾਲ ਸੱਤਵੇਂ ਦਿਨ ਵਿਚ ਪ੍ਰਵੇਸ਼ ਕਰ ਗਈ । ਮੈਨੇਜਮੈਂਟ ਵਲੋਂ ਡੈਲੀਵੇਜ ਕਿਰਤੀਆਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਜਿਸ ਕਰਕੇ ਡੈਲੀਵੇਜ ਕਿਰਤੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ ਅੱਜ ਚਲ ਰਹੀ ਭੁੱਖ ਹੜਤਾਲ ਵਿਚ  ਸੀਟੂ ਦੇ ਸੂਬਾ ਪ੍ਰਧਾਨ ਮਹਾ ਸਿੰਘ ਰੋੜੀ ਕਾਮਰੇਡ ਵਿਜੇ ਸ਼ਰਮਾ ਪ੍ਰਧਾਨ ਵਿਲਾਸਪੁਰ ਹਿਮਾਚਲ ਪ੍ਰਦੇਸ ਬੀ ਬੀ ਐਮ ਬੀ ਫ਼ੀਲਡ ਇੰਪਲਾਈਜ ਯੂਨੀਅਨ ਦੇ ਪ੍ਰਧਾਨ ਰਾਜੇਸ਼ ਕੁਮਾਰ, ਸੀਨੀਅਰ ਮੀਤ ਪ੍ਰਧਾਨ ਵਿਨੋਦ ਭੱਟੀ ਅਤੇ ਸਕੱਤਰ ਰਾਜਾ ਸਿੰਘ ਜੀ ਰਾਜੀਵ ਕੁਮਾਰ ਜੀ ਧਰਨੇ ਵਿਚ ਪਹੁੰਚੇ ਅਤੇ ਉਹਨਾ ਵਲੋਂ ਡੈਲੀਵੇਜ ਯੂਨੀਅਨ ਨਾਲ ਪੂਰਨ ਸਮਰਥਨ ਦੇਣ ਦਾ ਬਾਅਦਾ ਕਿੱਤਾ ਗਿਆ ਅਤੇ ਉਹਨਾਂ ਵਲੋਂ ਕਿਹਾ ਗਿਆ ਆਪ ਸਭ ਨੂੰ ਲਗਾਤਾਰ ਕੰਮ ਦੁਆਇਆ ਜਾਵੇਗਾ ਜਿਸ ਤੋਂ ਬਾਅਦ ਪ੍ਰਧਾਨ ਰਾਜਵੀਰ ਸਿੰਘ ਵਲੋਂ ਧਰਨੇ ਵਿਚ ਸਮੂਲੀਅਤ ਕਰਨ ਤੈ ਧੰਨਵਾਦ ਕੀਤਾ ਗਿਆ। ਯੂਨੀਅਨ ਆਗੂਆਂ ਨੇ ਕਿਹਾ ਕੇ 21 ਵੀ ਸਦੀ ਵਿਚ ਵੀ ਕਿਰਤੀਆਂ ਨੂੰ ਆਪਣੇ ਹੱਕਾਂ ਲਈ ਭੁੱਖ ਹੜਤਾਲ ਅਤੇ ਦਿਨ ਰਾਤ ਧਰਨੇ ਲਗਾਉਣੇ ਪੈਂਦੇ ਹਨ ।ਬੀ ਬੀ ਐਮ ਬੀ ਮੰਨੇਜਮੈਂਟ ਵਲੋਂ ਡੈਲੀਵੇਜ ਕਿਰਤੀਆਂ ਨੂੰ ਭੁੱਖ ਮਰੀ ਵੱਲ ਧੱਕਿਆ ਜਾ ਰਿਹਾ ਹੈ ।ਜਿਸ ਕਰਕੇ ਡੈਲੀਵੇਜ ਕਿਰਤੀਆਂ ਨੂੰ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਅਤੇ ਬਚਿਆਂ ਨੂੰ ਪੜ੍ਹਾਉਣ ਵਿਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ,ਬੀ ਬੀ ਐਮ ਬੀ ਵਿਭਾਗ ਦੇ ਤਾਨਾਸ਼ਾਹੀ ਰਵਾਇਆ ਨੂੰ ਦੇਖਦੇ ਹੋਏ ਡੇਲੀਵੇਜ ਯੂਨੀਅਨ ਵਲੋਂ  ਭੁੱਖ ਹੜਤਾਲ ਵਿਚ ਲਾਉਣ ਲਈ ਮਜਬੂਰ ਹੋਣਾ ਪਿਆ ਅੱਜ ਦੀ ਭੁੱਖ ਹੜਤਾਲ ਵਿਚ ਇੰਦਰਾਜ਼ ,ਜਸਵੀਰ ਕੁਮਾਰ 24 ਘੰਟੇ ਲਈ ਭੁੱਖ ਹੜਤਾਲ ਤੈ ਬੈਠੇ ਹਨ। ਭੁੱਖ ਹੜਤਾਲ ਦੌਰਾਨ ਜ਼ੇ ਕਰ ਡੈਲੀਵੇਜ ਕਿਰਤੀਆਂ ਨੂੰ ਕੋਈ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜਿੰਮੇਵਾਰੀ  ਬੀ ਬੀ ਐਮ ਬੀ ਪ੍ਰਸ਼ਾਸਨ ਦੀ ਹੋਵੇਗੀ ਇਸ ਮੌਕੇ ਸੁਖਵੀਰ ਸਿੰਘ, ਗੁਰਜਿੰਦਰ ਸਿੰਘ, ਦਰਸ਼ਨ ਸਿੰਘ ,ਆਦਿ ਹਾਜਿਰ ਸਨ।

Published on: ਫਰਵਰੀ 12, 2025 10:08 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।