ਪੰਜਾਬ ਪੁਲਿਸ ‘ਚ ਜਾਅਲੀ ਸਰਟੀਫਿਕੇਟ ਸਹਾਰੇ ਨੌਕਰੀ ਕੀਤੀ ਹਾਸਲ, PSEB ਦੀ ਪੜਤਾਲ ਦੌਰਾਨ ਖ਼ੁਲਾਸਾ

ਪੰਜਾਬ

ਪੰਜਾਬ ਪੁਲਿਸ ‘ਚ ਜਾਅਲੀ ਸਰਟੀਫਿਕੇਟ ਸਹਾਰੇ ਨੌਕਰੀ ਕੀਤੀ ਹਾਸਲ, PSEB ਦੀ ਪੜਤਾਲ ਦੌਰਾਨ ਖ਼ੁਲਾਸਾ
ਚੰਡੀਗੜ੍ਹ, 12 ਫਰਵਰੀ, ਦੇਸ਼ ਕਲਿਕ ਬਿਊਰੋ :
ਪੰਜਾਬ ਪੁਲਿਸ ਵਿੱਚ ਜਾਅਲੀ ਸਰਟੀਫਿਕੇਟ ਦੇ ਸਹਾਰੇ ਨੌਕਰੀ ਹਾਸਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਵਿੱਚ ਸਰਟੀਫਿਕੇਟ ਦੀ ਪੜਤਾਲ ਦੌਰਾਨ ਇਹ ਖੁਲਾਸਾ ਹੋਇਆ ਹੈ। ਜਾਂਚ ਤੋਂ ਬਾਅਦ ਪੀਐਸਈਬੀ ਨੇ ਆਪਣੇ ਰਿਕਾਰਡ ਵਿੱਚ ਉਕਤ ਵਿਅਕਤੀ ਨੂੰ ਬਲੈਕਲਿਸਟ ਕਰ ਦਿੱਤਾ ਹੈ। ਸਰਟੀਫਿਕੇਟ ਜ਼ਬਤ ਕਰ ਲਿਆ ਗਿਆ ਹੈ।ਨਾਲ ਹੀ ਇਸ ਸਬੰਧੀ ਆਪਣੀ ਰਿਪੋਰਟ ਪੁਲਿਸ ਨੂੰ ਵੀ ਭੇਜ ਦਿੱਤੀ ਹੈ। ਹੁਣ ਇਸ ਸਬੰਧੀ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ।
ਜਾਣਕਾਰੀ ਅਨੁਸਾਰ ਇਹ ਸਰਟੀਫਿਕੇਟ ਪੁਲਿਸ ਵੱਲੋਂ ਜਾਂਚ ਲਈ ਭੇਜਿਆ ਗਿਆ ਸੀ। ਸਰਟੀਫਿਕੇਟ 10ਵੀਂ ਜਮਾਤ ਦਾ ਸੀ ਅਤੇ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਸੀ।
ਜਦੋਂ ਪੀਐਸਈਬੀ ਵੱਲੋਂ ਇਸ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਸਾਲ 2014 ਵਿੱਚ ਮਨਪ੍ਰੀਤ ਸਿੰਘ ਨਾਮਕ ਵਿਦਿਆਰਥੀ ਨੂੰ ਪੀਐਸਈਬੀ ਵੱਲੋਂ ਇਹ ਰੋਲ ਨੰਬਰ ਜਾਰੀ ਨਹੀਂ ਕੀਤਾ ਗਿਆ ਸੀ। ਜਿਸ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਸਰਟੀਫਿਕੇਟ ਜਾਅਲੀ ਹੈ। ਅਜਿਹੇ ‘ਚ ਸਰਟੀਫਿਕੇਟ ਜ਼ਬਤ ਕਰਨ ਦੀ ਕਾਰਵਾਈ ਕੀਤੀ ਗਈ ਹੈ।
ਜਿਕਰਯੋਗ ਹੈ ਕਿ PSEB ਕੋਲ ਹਰ ਮਹੀਨੇ ਦੋ ਹਜ਼ਾਰ ਤੋਂ ਵੱਧ ਸਰਟੀਫਿਕੇਟ ਵੈਰੀਫਿਕੇਸ਼ਨ ਲਈ ਆਉਂਦੇ ਹਨ। ਪਿਛਲੇ 5 ਸਾਲਾਂ ਵਿੱਚ ਜਾਂਚ ਵਿੱਚ 50 ਤੋਂ ਵੱਧ ਜਾਅਲੀ ਸਰਟੀਫਿਕੇਟ ਫੜੇ ਗਏ ਹਨ। ਜਦੋਂ ਕਿ ਪੀਐਸਈਬੀ ਵਿੱਚ ਹਰ ਸਾਲ ਲਗਭਗ ਸੱਤ ਲੱਖ ਵਿਦਿਆਰਥੀ 10ਵੀਂ ਅਤੇ 12ਵੀਂ ਜਮਾਤ ਦੀ ਪ੍ਰੀਖਿਆ ਵਿੱਚ ਬੈਠਦੇ ਹਨ।

Published on: ਫਰਵਰੀ 12, 2025 4:33 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।