ਸੰਗਮ ਤੋਂ 10 ਕਿਲੋਮੀਟਰ ਤੱਕ ਚਾਰੇ ਪਾਸੇ ਸ਼ਰਧਾਲੂਆਂ ਦੀ ਭਾਰੀ ਭੀੜ
ਪ੍ਰਯਾਗਰਾਜ, 12 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਅੱਜ ਪ੍ਰਯਾਗਰਾਜ ਵਿਖੇ ਮਹਾਕੁੰਭ ‘ਚ ਮਾਘ ਦੀ ਪੂਰਨਮਾਸ਼ੀ ਦੇ ਇਸ਼ਨਾਨ ਦੀ ਸ਼ੁਰੂਆਤ ਹੋ ਗਈ ਹੈ। ਪ੍ਰਯਾਗਰਾਜ ਵਿੱਚ ਭਾਰੀ ਭੀੜ ਹੈ। ਸੰਗਮ ਤੋਂ 10 ਕਿਲੋਮੀਟਰ ਤੱਕ ਚਾਰੇ ਪਾਸੇ ਸ਼ਰਧਾਲੂਆਂ ਦੀ ਭੀੜ ਹੈ। ਪ੍ਰਸ਼ਾਸਨ ਮੁਤਾਬਕ ਸਵੇਰੇ 6 ਵਜੇ ਤੱਕ 73 ਲੱਖ ਲੋਕ ਇਸ਼ਨਾਨ ਕਰ ਚੁੱਕੇ ਹਨ। ਅੱਜ 2.5 ਕਰੋੜ ਸ਼ਰਧਾਲੂਆਂ ਦੇ ਇਸ਼ਨਾਨ ਕਰਨ ਦਾ ਅਨੁਮਾਨ ਹੈ।
ਪ੍ਰਯਾਗਰਾਜ ਨੂੰ ਜਾਣ ਵਾਲੀਆਂ ਸੜਕਾਂ ‘ਤੇ ਭਾਰੀ ਟ੍ਰੈਫਿਕ ਜਾਮ ਤੋਂ ਬਾਅਦ ਟਰੈਫਿਕ ਪਲਾਨ ‘ਚ ਬਦਲਾਅ ਕੀਤਾ ਗਿਆ ਹੈ। ਸ਼ਹਿਰ ਵਿੱਚ ਵਾਹਨਾਂ ਦਾ ਦਾਖਲਾ ਬੰਦ ਹੈ। ਮੇਲੇ ਵਾਲੇ ਖੇਤਰ ਵਿੱਚ ਵੀ ਕੋਈ ਵਾਹਨ ਨਹੀਂ ਚੱਲੇਗਾ। ਅਜਿਹੇ ‘ਚ ਸ਼ਰਧਾਲੂਆਂ ਨੂੰ ਸੰਗਮ ਤੱਕ ਪਹੁੰਚਣ ਲਈ 8 ਤੋਂ 10 ਕਿਲੋਮੀਟਰ ਪੈਦਲ ਚੱਲਣਾ ਪੈ ਰਿਹਾ ਹੈ। ਪ੍ਰਸ਼ਾਸਨ ਪਾਰਕਿੰਗ ਤੋਂ ਸ਼ਟਲ ਬੱਸਾਂ ਚਲਾ ਰਿਹਾ ਹੈ। ਹਾਲਾਂਕਿ, ਇਹ ਬਹੁਤ ਹੀ ਸੀਮਤ ਹਨ।
ਸੰਗਮ ‘ਤੇ ਅਰਧ ਸੈਨਿਕ ਬਲ ਦੇ ਜਵਾਨ ਤਾਇਨਾਤ ਹਨ। ਲੋਕਾਂ ਨੂੰ ਉੱਥੇ ਨਹੀਂ ਰੁਕਣ ਨਹੀਂ ਦਿੱਤਾ ਜਾ ਰਿਹਾ, ਤਾਂ ਜੋ ਭੀੜ ਨਾ ਵਧੇ। ਜ਼ਿਆਦਾਤਰ ਲੋਕਾਂ ਨੂੰ ਨਹਾਉਣ ਲਈ ਬਾਕੀ ਘਾਟਾਂ ‘ਤੇ ਭੇਜਿਆ ਜਾ ਰਿਹਾ ਹੈ। ਮੇਲੇ ਵਿੱਚ ਭੀੜ ਨੂੰ ਕੰਟਰੋਲ ਕਰਨ ਲਈ ਪਹਿਲੀ ਵਾਰ 15 ਜ਼ਿਲ੍ਹਿਆਂ ਦੇ ਡੀਐਮ, 20 ਆਈਏਐਸ ਅਤੇ 85 ਪੀਸੀਐਸ ਅਧਿਕਾਰੀ ਤਾਇਨਾਤ ਕੀਤੇ ਗਏ ਹਨ।
Published on: ਫਰਵਰੀ 12, 2025 9:28 ਪੂਃ ਦੁਃ