ਜਲੰਧਰ, 12 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਲਦ ਹੀ ਬਾਰਾਦਰੀ ਸਥਿਤ 177 ਸਾਲ ਪੁਰਾਣੇ ਘਰ ਵਿੱਚ ਸ਼ਿਫਟ ਹੋ ਸਕਦੇ ਹਨ। ਇਹ 177 ਸਾਲ ਪੁਰਾਣੇ ਮਕਾਨ ਦਾ ਨੰਬਰ-1 ਹੈ। ਇਹ ਉਹੀ ਘਰ ਹੈ ਜਿੱਥੇ ਪਹਿਲਾਂ ਡਿਵੀਜ਼ਨ ਕਮਿਸ਼ਨਰ ਦਾ ਘਰ ਸੀ।ਹੁਣ ਇਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਲਈ ਤਿਆਰ ਕੀਤਾ ਜਾ ਰਿਹਾ ਹੈ।
ਹੁਣ ਇਸ ਘਰ ਵਿੱਚ ਨਵੇਂ ਸੋਫੇ ਲਗਾਏ ਜਾਣੇ ਸ਼ੁਰੂ ਹੋ ਗਏ ਹਨ। ਬੈਡਮਿੰਟਨ ਅਤੇ ਵਾਲੀਬਾਲ ਕੋਰਟ ਵੀ ਤਿਆਰ ਕੀਤੇ ਜਾ ਰਹੇ ਹਨ। ਦੋਵਾਂ ਥਾਵਾਂ ’ਤੇ ਜਾਲ ਲਗਾਇਆ ਗਿਆ ਹੈ। ਇਮਾਰਤ ਨੂੰ ਤਿਆਰ ਕਰਨ ਦਾ ਕੰਮ ਜ਼ੋਰਾਂ ‘ਤੇ ਹੈ। ਤਿਆਰੀਆਂ ਨੂੰ ਦੇਖਦਿਆਂ ਕਿਆਸ ਲਗਾਏ ਜਾ ਰਹੇ ਹਨ ਕਿ ਮੁੱਖ ਮੰਤਰੀ ਜਲਦੀ ਹੀ ਇੱਥੇ ਰਹਿਣ ਲਈ ਆ ਸਕਦੇ ਹਨ।
Published on: ਫਰਵਰੀ 12, 2025 9:48 ਪੂਃ ਦੁਃ