ਖੇਡ ਰਹੀ ਡੇਢ ਸਾਲਾ ਬੱਚੀ ਚੁੱਲ੍ਹੇ ’ਤੇ ਰੱਖੀ ਦਾਲ ਦਾ ਪਤੀਲਾ ਡਿੱਗਣ ਕਾਰਨ ਝੁਲਸੀ
ਲੁਧਿਆਣਾ, 13 ਫਰਵਰੀ, ਦੇਸ਼ ਕਲਿਕ ਬਿਊਰੋ :
ਲੁਧਿਆਣਾ ‘ਚ ਡੇਢ ਸਾਲ ਦੀ ਬੱਚੀ ਦੇ ਸਿਰ ‘ਤੇ ਗਰਮ ਦਾਲ ਡਿੱਗ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਲੜਕੀ ਕਮਰੇ ਵਿੱਚ ਖੇਡ ਰਹੀ ਸੀ ਅਤੇ ਅਚਾਨਕ ਚੁੱਲ੍ਹੇ ’ਤੇ ਰੱਖੀ ਦਾਲ ਦਾ ਪਤੀਲਾ ਪਲਟ ਗਿਆ। ਉਸ ਦੇ ਸਿਰ ‘ਤੇ ਛਾਲੇ ਪੈ ਗਏ। ਲੜਕੀ ਨੂੰ ਝੁਲਸੀ ਹਾਲਤ ਵਿਚ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ।
ਮੁਹੱਲਾ ਗੋਬਿੰਦਗੜ੍ਹ ਦੇ ਰਹਿਣ ਵਾਲੇ ਪਿੰਟੂ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਉਸ ਦੀ ਪਤਨੀ ਘਰ ਵਿੱਚ ਦਾਲ ਬਣਾ ਰਹੀ ਸੀ। ਉਸ ਦੀ ਧੀ ਸੌਰਿਯਾ ਵੀ ਨਾਲ ਖੇਡ ਰਹੀ ਸੀ। ਅਚਾਨਕ ਬੱਚੀ ਦੇ ਸਿਰ ‘ਤੇ ਪਤੀਲੇ ‘ਚੋਂ ਗਰਮ ਦਾਲ ਡਿੱਗ ਪਈ। ਹਾਦਸੇ ਸਮੇਂ ਉਹ ਕੰਪਨੀ ‘ਚ ਹੀ ਸੀ। ਉਸ ਦੀ ਮਾਂ ਅਤੇ ਪਤਨੀ ਘਰ ਸਨ।
ਬੱਚੀ ‘ਤੇ ਗਰਮ ਦਾਲ ਡਿੱਗਣ ਤੋਂ ਬਾਅਦ ਪਰਿਵਾਰ ਵਲੋਂ ਲੜਕੀ ਨੂੰ ਹਸਪਤਾਲ ਲਿਆਂਦਾ ਗਿਆ। ਗਰਮ ਦਾਲ ਕਾਰਨ ਉਸ ਦਾ ਸਿਰ ਬੁਰੀ ਤਰ੍ਹਾਂ ਝੁਲ਼ਸ ਗਿਆ ਹੈ। ਬਹੁਤ ਸਾਰੇ ਛਾਲੇ ਵੀ ਹਨ।ਡਾਕਟਰਾਂ ਨੇ ਬੱਚੀ ਦਾ ਇਲਾਜ ਕੀਤਾ ਹੈ ਫਿਲਹਾਲ ਬੱਚੀ ਦੀ ਹਾਲਤ ਖਤਰੇ ਤੋਂ ਬਾਹਰ ਹੈ।
Published on: ਫਰਵਰੀ 13, 2025 7:53 ਪੂਃ ਦੁਃ