ਚੰਡੀਗੜ੍ਹ ਪੁਲਿਸ ਦੇ ਇੰਸਪੈਕਟਰ ਸਮੇਤ 7 ਪੁਲਿਸ ਮੁਲਾਜ਼ਮਾਂ ਖਿਲਾਫ ਮਾਮਲਾ ਦਰਜ

ਚੰਡੀਗੜ੍ਹ

ਚੰਡੀਗੜ੍ਹ, 13 ਫਰਵਰੀ, ਦੇਸ਼ ਕਲਿੱਕ ਬਿਓਰੋ :

ਚੰਡੀਗੜ੍ਹ ਦੇ ਸੈਕਟਰ 21 ਦੇ ਰਹਿਣ ਵਾਲੇ ਡਾਕਟਰ ਮੋਹਿਤ ਧਵਨ ਨੂੰ ਅਗਵਾ ਕਰਨ ਦੇ ਮਾਮਲੇ ਵਿੱਚ ਸੀਬੀਆਈ ਵੱਲੋਂ ਚੰਡੀਗੜ੍ਹ ਪੁਲਿਸ ਦੇ ਇੰਸਪੈਕਟਰ ਸਮੇਤ 7 ਪੁਲਿਸ ਮੁਲਾਜ਼ਮਾਂ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਸੀਬੀਆਈ ਵੱਲੋਂ ਕਰਾਈਮ ਬ੍ਰਾਂਚ ਵਿੱਚ ਰਹਿ ਚੁੱਕੇ ਇੰਸਪੈਕਟਰ ਹਰਿੰਦਰ ਸਿੰਘ ਸੇਖੋਂ, ਸਬ ਇੰਸਪੈਕਟਰ ਸੁਰੇਸ਼ ਕੁਮਾਰ, ਏਐਸਆਈ ਅਜਮੇਰ ਸਿੰਘ, ਹਵਲਦਾਰ ਅਨਿਲ ਕੁਮਾਰ, ਸਿਪਾਹੀ ਵਿਕਾਸ ਹੁਡਾ, ਸਿਪਾਹੀ ਸੁਭਾਸ਼ ਅਤੇ ਸਿਪਾਹੀ ਨੀਰਜ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਚੰਡੀਗੜ੍ਹ ਪੁਲਿਸ ਨੇ ਡਾ. ਮੋਹਿਤ ਧਵਨ ਖਿਲਾਫ ਕੇਸ ਦਰਜ ਕੀਤਾ ਸੀ। ਇਸ ਮਾਮਲੇ ਵਿਚ ਉਹ ਜਮਾਨਤ ਲਈ ਹਾਈਕੋਰਟ ਗਏ। ਹਾਈਕੋਰਟ ਨੇ ਮੋਹਿਤ ਨੂੰ 7 ਜਨਵਰੀ 2022 ਨੂੰ 11 ਵਜੇ ਤੱਕ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਹੋਣ ਦਾ ਹੁਕਮ ਦਿੱਤਾ ਸੀ। ਡਾ. ਅਨੁਸਾਰ ਉਹ ਅਦਾਲਤ ਦੇ ਮੁੱਖ ਗੇਟ ਉਤੇ ਪਹੁੰਚਿਆ ਤਾਂ ਬਾਹਰ ਪੁਲਿਸ ਮੁਲਾਜ਼ਮ ਸਨ ਜਿੰਨਾਂ ਨੇ ਉਸ ਨੂੰ ਜਬਰੀ ਫੜ੍ਰ ਲਿਆ ਅਤੇ ਗੱਡੀ ਵਿੱਚ ਬਿਠਾਕੇ ਘੁੰਮਾਉਂਦੇ ਰਹੇ, ਜਿਸਦੀ ਅਦਾਲਤ ਨੂੰ ਵੀ ਜਾਣਕਾਰੀ ਨਹੀਂ ਦਿੱਤੀ ਗਈ। ਅਦਾਲਤ ਵਿੱਚ ਉਸਦੀ ਗੈਰਮੌਜੂਦਗੀ ਲਗਵਾਈ ਗਈ। ਇਸ ਦੌਰਾਨ ਪੁਲਿਸ ਨੇ ਮੋਹਿਤ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਦਾ ਤਰਕ ਸੀ ਕਿ ਉਨ੍ਹਾਂ ਖਿਲਾਫ ਸੈਕਟਰ 19 ਪੁਲਿਸ ਥਾਣੇ ਵਿੱਚ ਧੋਖਾਧੜੀ ਦਾ ਕੇਸ ਦਰਜ ਹੋਇਆ ਸੀ, ਜਿਸ ਵਿੱਚ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ। ਡਾਕਟਰ ਦੇ ਅਗਵਾ ਦਾ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚਿਆ। ਇਸ ਤੋਂ ਬਾਅਦ ਸੁਪਰੀਮ ਕੋਰਟਨੇ ਡਾ. ਧਵਨ ਦੇ ਆਰੋਪਾਂ ਦੀ ਜਾਂਚ ਲਈ ਸੀਬੀਆਈ ਨੂੰ ਜਾਂਚ ਕਰਨ ਦੇ ਆਦੇਸ਼ ਦਿੱਤੇ ਸਨ।

Published on: ਫਰਵਰੀ 13, 2025 12:50 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।