ਜਰਮਨੀ ‘ਚ ਇਕ ਵਿਅਕਤੀ ਨੇ ਪ੍ਰਦਰਸ਼ਨ ਕਰ ਰਹੇ ਲੋਕਾਂ ‘ਤੇ ਕਾਰ ਚੜ੍ਹਾਈ, 20 ਤੋਂ ਵੱਧ ਲੋਕ ਜ਼ਖਮੀ ਕਈਆਂ ਦੀ ਹਾਲਤ ਗੰਭੀਰ
ਬਰਲਿਨ, 13 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਜਰਮਨੀ ਦੇ ਮਿਊਨਿਖ ਸ਼ਹਿਰ ‘ਚ ਇਕ ਵਿਅਕਤੀ ਨੇ ਪ੍ਰਦਰਸ਼ਨ ਕਰ ਰਹੇ ਲੋਕਾਂ ‘ਤੇ ਕਾਰ ਚੜ੍ਹਾ ਦਿੱਤੀ ਹੈ। ਇਸ ਹਾਦਸੇ ‘ਚ 20 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਇਹ ਘਟਨਾ ਸਥਾਨਕ ਸਮੇਂ ਅਨੁਸਾਰ ਸਵੇਰੇ ਕਰੀਬ 10:30 ਵਜੇ ਮਿਊਨਿਖ ਦੇ ਡਾਊਨਟਾਊਨ ਇਲਾਕੇ ਦੇ ਕੋਲ ਵਾਪਰੀ। ਡਰਾਈਵਰ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪੁਲੀਸ ਨੇ ਮੌਕੇ ਤੋਂ ਮਿੰਨੀ ਕਾਰ ਬਰਾਮਦ ਕਰ ਲਈ ਹੈ। ਫਾਇਰ ਸਰਵਿਸ ਮੁਤਾਬਕ ਇਸ ਹਾਦਸੇ ‘ਚ ਘੱਟੋ-ਘੱਟ 20 ਲੋਕ ਜ਼ਖਮੀ ਹੋਏ ਹਨ। ਇਨ੍ਹਾਂ ‘ਚੋਂ ਕਈਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਲੋਕਾਂ ਨੂੰ ਜਾਣਬੁੱਝ ਕੇ ਟੱਕਰ ਮਾਰੀ ਗਈ ਜਾਂ ਨਹੀਂ।
Published on: ਫਰਵਰੀ 13, 2025 5:41 ਬਾਃ ਦੁਃ