ਰੂਪਨਗਰ, 13 ਫਰਵਰੀ, ਦੇਸ਼ ਕਲਿੱਕ ਬਿਓਰੋ :
ਟਾਵਰ ਨੂੰ ਖੋਲ੍ਹਣ ਲਈ ਟਾਵਰ ਉਤੇ ਚੜ੍ਹੇ ਵਿਅਕਤੀ ਦੀ ਡਿੱਗਣ ਕਾਰਨ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਪਿੰਡ ਘਨੌਲੀ ਵਿਖੇ ਏਅਰਟੈਲ ਕੰਪਨੀ ਦੇ ਪੁਰਾਣੇ ਟਾਵਰ ਨੂੰ ਖੋਲ੍ਹਣ ਦਾ ਕੰਮ ਚਲ ਰਿਹਾ ਸੀ। ਇਸ ਟਾਵਰ ਨੂੰ ਖੋਲ੍ਹਣ ਲਈ ਉਤੇ ਚੜ੍ਹਿਆ ਇਕ ਨੌਜਵਾਨ ਕਰੀਬ 50 ਫੁੱਟ ਉਚਾਈ ਤੋਂ ਹੇਠਾਂ ਡਿੱਗ ਗਿਆ। ਡਿੱਗਣ ਕਾਰਨ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ 32 ਸਾਲਾ ਸ਼ਾਨ ਏ ਆਲਮ ਵਾਸੀ ਉਤਰ ਪ੍ਰਦੇਸ਼ ਦੇ ਜ਼ਿਲ੍ਹਾ ਮੇਰਠ ਦੇ ਰਹਿਣ ਵਾਲੇ ਵਜੋਂ ਹੋਈ ਹੈ। ਪੁਲਿਸ ਮੁਤਾਬਕ ਮ੍ਰਿਤਕ ਨੌਜਵਾਨ ਦੇ ਪਰਿਵਾਰ ਦੇ ਆਉਣ ਦੀ ਉਡੀਕ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਏਅਰਟੈਲ ਕੰਪਨੀ ਦੇ ਪੁਰਾਣੇ ਟਾਵਰ ਨੂੰ ਖੋਲ੍ਹਣ ਦਾ ਕੰਮ ਚਲ ਰਿਹਾ ਸੀ। ਟਾਵਰ ਦੇ ਪੁਰਜ਼ਿਆਂ ਨੁੰ ਖੋਲ੍ਹਣ ਲਈ ਤਿੰਨ ਵਿਅਕਤੀ ਉਤੇ ਚੜ੍ਹੇ ਸਨ। ਦੱਸਿਆ ਜਾ ਰਿਹਾ ਹੈ ਕਿ ਟਾਵਰ ਉਤੇ ਚੜ੍ਹਆ ਵਿਅਕਤੀ ਜਦੋਂ ਸੇਫਟੀ ਬੈਲਟ ਨਾਲ ਬੰਨ੍ਹ ਕੇ ਕੰਮ ਕਰ ਰਿਹਾ ਸੀ ਤਾਂ ਪਲੇਟਫਾਰਮ ਦੇ ਨਟ ਬੋਲਟ ਅਚਾਨਕ ਟੁੱਟ ਗਏ ਅਤੇ ਜਿਸ ਕਾਰਨ ਉਹ ਹੇਠਾਂ ਡਿੱਗ ਗਿਆ। ਹੇਠਾਂ ਪਈਆਂ ਲੋਹੇ ਦੀਆਂ ਭਾਰੀ ਚੀਜ਼ਾਂ ਕਾਰਨ ਉਹ ਜ਼ਖਮੀ ਹੋ ਗਿਆ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।
Published on: ਫਰਵਰੀ 13, 2025 3:20 ਬਾਃ ਦੁਃ