ਲਖਨਊ, 13 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਲਖਨਊ ਵਿਖੇ ਬੁੱਧਵਾਰ ਰਾਤ ਨੂੰ ਇੱਕ ਵਿਆਹ ਦੌਰਾਨ ਅਚਾਨਕ ਇੱਕ ਤੇਂਦੂਆ ਸਮਾਗਮ ’ਚ ਆ ਵੜਿਆ।ਉਸਨੂੰ ਵੇਖਦੇ ਹੀ ਮੈਰਿਜ ਹਾਲ ਵਿੱਚ ਹੜਕੰਪ ਮਚ ਗਿਆ। ਲੋਕ ਜਾਨ ਬਚਾਉਣ ਲਈ ਇਧਰ-ਉਧਰ ਦੌੜਨ ਲੱਗੇ। ਕੈਮਰਾਮੈਨ ਨੇ ਪੌੜੀਆਂ ਤੋਂ ਛਾਲ ਮਾਰ ਦਿੱਤੀ।ਲਾੜ੍ਹਾ-ਲਾੜ੍ਹੀ ਵੀ ਡਰ ਕੇ ਕਾਰ ਵਿੱਚ ਜਾ ਲੁਕੇ।
ਵਿਆਹ ਵਿੱਚ ਤੇਂਦੂਏ ਦੀ ਐਂਟਰੀ ਦੀ ਖ਼ਬਰ ਮਿਲਦੇ ਹੀ ਹੜਕੰਪ ਮਚ ਗਿਆ।ਸੂਚਨਾ ਮਿਲਣ ‘ਤੇ ਪੁਲਿਸ ਅਤੇ ਵਣ ਵਿਭਾਗ ਦੀ ਟੀਮ ਮੈਰਿਜ ਹਾਲ ਪਹੁੰਚੀ। ਬਾਹਰ ਖੜ੍ਹੀ ਭੀੜ ਨੂੰ ਹਟਾਇਆ ਗਿਆ। ਪੁਲਿਸ ਨੇ ਤੁਰੰਤ ਡਰੋਨ ਮੰਗਵਾਇਆ। ਡਰੋਨ ਨੂੰ ਮੈਰਿਜ ਹਾਲ ਦੇ ਉੱਪਰ ਉਡਾਇਆ ਗਿਆ ਤਾਂ ਛੱਤ ਉੱਤੇ ਤੇਂਦੂਆ ਦਿਖਾਈ ਦਿੱਤਾ।
ਜਦੋਂ ਵਣ ਵਿਭਾਗ ਦੀ ਟੀਮ ਪੌੜੀਆਂ ਤੋਂ ਉੱਪਰ ਚੜ੍ਹ ਰਹੀ ਸੀ, ਤਾਂ ਅਚਾਨਕ ਤਿੰਦੂਆ ਹੇਠਾਂ ਆ ਗਿਆ।ਪੁਲਿਸ ਕਰਮਚਾਰੀਆਂ ਨੂੰ ਵੇਖ ਕੇ ਤੇਂਦੂਆ ਪੁਲਿਸਕਰਮੀ ’ਤੇ ਝਪਟਾ ਮਾਰਿਆ। ਡਰ ਕਾਰਨ ਪੁਲਸ ਮੁਲਾਜ਼ਮ ਦੇ ਹੱਥੋਂ ਰਾਈਫਲ ਡਿੱਗ ਪਈ।
ਤੇਂਦੂਏ ਨੇ ਪੁਲਸ ਮੁਲਾਜ਼ਮ ਮੁਕੱਦਰ ਅਲੀ ਦੇ ਹੱਥ ’ਤੇ ਹਮਲਾ ਕਰ ਦਿੱਤਾ।ਫਿਰ ਉਹ ਮੈਰਿਜ ਹਾਲ ਦੇ ਦੂਜੇ ਪਾਸੇ ਭੱਜ ਗਿਆ। ਕਈ ਘੰਟਿਆਂ ਤੱਕ ਪੁਲਿਸ ਅਤੇ ਵਣ ਵਿਭਾਗ ਦੀ ਟੀਮ ਉਸਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦੀ ਰਹੀ।
ਕਦੇ ਪੁਲਿਸ ਤੇ ਵਣ ਵਿਭਾਗ ਦੀ ਟੀਮ ਹਾਲ ਦੇ ਅੰਦਰ ਜਾ ਰਹੀ ਸੀ ਤੇ ਕਦੇ ਭੱਜ ਕੇ ਬਾਹਰ ਆ ਰਹੀ ਸੀ। ਤੇਂਦੂਆ ਵੀ ਸਾਰੇ ਮੇਰਿਜ ਹਾਲ ਵਿੱਚ ਦੌੜਦਾ ਰਿਹਾ। ਆਖਿਰਕਾਰ ਵਣ ਵਿਭਾਗ ਦੀ ਟੀਮ ਨੇ ਬਹੁਤ ਮੁਸ਼ਕਲ ਨਾਲ ਤੇਂਦੂਏ ਨੂੰ ਕਾਬੂ ਕੀਤਾ। ਇਹ ਘਟਨਾ ਹਰਦੌਈ ਰੋਡ ’ਤੇ ਬੁੱਧੇਸ਼ਵਰ ਰਿੰਗ ਰੋਡ ਸਥਿਤ ਐਮ.ਐਮ. ਲਾਨ ਦੀ ਹੈ।
Published on: ਫਰਵਰੀ 13, 2025 11:56 ਪੂਃ ਦੁਃ