ਸੰਸਦ ਵਿੱਚ ਅੱਜ ਨਵਾਂ ਇਨਕਮ ਟੈਕਸ ਬਿੱਲ 2025 ਕੀਤਾ ਜਾਵੇਗਾ ਪੇਸ਼
ਨਵੀਂ ਦਿੱਲੀ, 13 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਨਵਾਂ ਇਨਕਮ ਟੈਕਸ ਬਿੱਲ, 2025 ਅੱਜ ਸੰਸਦ ਵਿੱਚ ਪੇਸ਼ ਕੀਤਾ ਜਾਵੇਗਾ। ਇਨਕਮ ਟੈਕਸ ਬਿੱਲ ਦਾ ਉਦੇਸ਼ ਆਮ ਆਦਮੀ ਲਈ ਆਮਦਨ ਕਰ ਕਾਨੂੰਨਾਂ ਨੂੰ ਸਰਲ ਬਣਾਉਣਾ ਹੈ। ਇਸ ਨਾਲ ਟੈਕਸ ਨਾਲ ਜੁੜੇ ਮਾਮਲਿਆਂ ‘ਚ ਵੀ ਕਮੀ ਆਉਣ ਦੀ ਉਮੀਦ ਹੈ। ਇਸ ਬਿੱਲ ਨੂੰ ਪਿਛਲੇ ਹਫਤੇ ਕੈਬਨਿਟ ਨੇ ਮਨਜ਼ੂਰੀ ਦਿੱਤੀ ਸੀ।
ਮੌਜੂਦਾ ਇਨਕਮ ਟੈਕਸ ਐਕਟ 1961 ਵਿੱਚ ਹੁਣ ਤੱਕ 66 ਬਜਟਾਂ (2 ਅੰਤਰਿਮ ਬਜਟਾਂ ਸਮੇਤ) ਤੋਂ ਬਾਅਦ ਕਈ ਬਦਲਾਅ ਕੀਤੇ ਗਏ ਹਨ। ਇਸ ਦੀਆਂ ਕਈ ਵਿਵਸਥਾਵਾਂ ਹੁਣ ਖਤਮ ਹੋ ਚੁੱਕੀਆਂ ਹਨ।ਮੰਨਿਆ ਜਾ ਰਿਹਾ ਹੈ ਕਿ ਨਵਾਂ ਕਾਨੂੰਨ 1 ਅਪ੍ਰੈਲ, 2026 ਤੋਂ ਲਾਗੂ ਹੋਵੇਗਾ, ਜੋ 64 ਸਾਲ ਪੁਰਾਣੇ ਕਾਨੂੰਨ ਦੀ ਥਾਂ ਲਵੇਗਾ।
ਇਸ ਤੋਂ ਇਲਾਵਾ ਵਕਫ਼ (ਸੋਧ) ਬਿੱਲ 2024 ਸਬੰਧੀ ਬਣਾਈ ਗਈ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਦੀ ਰਿਪੋਰਟ ਲੋਕ ਸਭਾ ਵਿੱਚ ਪੇਸ਼ ਕੀਤੀ ਜਾ ਸਕਦੀ ਹੈ। ਜੇਪੀਸੀ ਨੇ 30 ਜਨਵਰੀ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਡਰਾਫਟ ਰਿਪੋਰਟ ਸੌਂਪੀ ਸੀ।
ਸੰਸਦ ਦਾ ਬਜਟ ਸੈਸ਼ਨ 31 ਜਨਵਰੀ ਤੋਂ ਸ਼ੁਰੂ ਹੋਇਆ ਹੈ। ਪਹਿਲਾ ਸੈਸ਼ਨ 31 ਜਨਵਰੀ ਤੋਂ 13 ਫਰਵਰੀ ਤੱਕ ਅਤੇ ਦੂਜਾ ਸੈਸ਼ਨ 10 ਮਾਰਚ ਤੋਂ 14 ਅਪ੍ਰੈਲ ਤੱਕ ਹੋਵੇਗਾ।
Published on: ਫਰਵਰੀ 13, 2025 7:14 ਪੂਃ ਦੁਃ