ਅੰਮ੍ਰਿਤਸਰ, 13 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਅੰਮ੍ਰਿਤਸਰ ‘ਚ ਹਰਿਮੰਦਰ ਸਾਹਿਬ ਵਿਖੇ ਜੋੜਾ ਘਰ ‘ਚ ਇੱਕ ਨੌਜਵਾਨ ਸੇਵਾਦਾਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਲਵਿੰਦਰ ਸਿੰਘ ਉਰਫ਼ ਪ੍ਰਿੰਸ ਪੁੱਤਰ ਲੇਟ ਅਨੂਪ ਸਿੰਘ ਵਾਸੀ ਤਾਰਾ ਵਾਲਾ ਪਾਲ ਵਜੋਂ ਹੋਈ ਹੈ।
ਪ੍ਰਿੰਸ ਇੱਕ ਫੂਡ ਡਿਲੀਵਰੀ ਕੰਪਨੀ ਵਿੱਚ ਕੰਮ ਕਰਦਾ ਸੀ ਅਤੇ ਹਰ ਰੋਜ਼ ਆਪਣਾ ਕੰਮ ਖਤਮ ਕਰਕੇ ਦਰਬਾਰ ਸਾਹਿਬ ਮੱਥਾ ਟੇਕਣ ਅਤੇ ਸੇਵਾ ਕਰਨ ਲਈ ਜਾਂਦਾ ਸੀ।ਬੀਤੀ ਸ਼ਾਮ ਵੀ ਉਹ ਰੋਜ਼ਾਨਾ ਦੀ ਤਰ੍ਹਾਂ ਜੋੜਾ ਘਰ ਵਿੱਚ ਹੀ ਸੇਵਾ ਕਰ ਰਿਹਾ ਸੀ ਕਿ ਅਚਾਨਕ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਪ੍ਰਿੰਸ ਆਪਣੀ ਮਾਂ ਦਾ ਇੱਕੋ ਇੱਕ ਸਹਾਰਾ ਸੀ। ਉਹ ਗੁਰੂ ਘਰ ਦੇ ਪੱਕਾ ਸ਼ਰਧਾਲੂ ਸੀ ਅਤੇ ਸੇਵਾ ਵਿਚ ਬਕਾਇਦਾ ਹਾਜ਼ਰ ਰਹਿੰਦਾ ਸੀ।
Published on: ਫਰਵਰੀ 13, 2025 1:26 ਬਾਃ ਦੁਃ