ਸੰਗਰੂਰ, 13 ਫਰਵਰੀ, ਦੇਸ਼ ਕਲਿਕ ਬਿਊਰੋ :
ਕੈਨੇਡਾ ਵਿਖੇ ਸੜਕ ਹਾਦਸੇ ‘ਚ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਦਵਿੰਦਰ ਸਿੰਘ (21) ਪੁੱਤਰ ਲਿਵਤਾਰ ਸਿੰਘ ਵਜੋਂ ਹੋਈ ਹੈ। ਦਵਿੰਦਰ ਸਿੰਘ ਸੰਗਰੂਰ ਦੇ ਪਿੰਡ ਖੇੜੀ ਖੁਰਦ ਨਾਲ ਸਬੰਧਤ ਸੀ।
ਦਵਿੰਦਰ ਸਿੰਘ 19 ਫ਼ਰਵਰੀ 2024 ਨੂੰ ਉੱਚ ਸਿੱਖਿਆ ਲਈ ਕੈਨੇਡਾ ਗਿਆ ਸੀ। ਹਾਦਸੇ ਵਾਲੇ ਦਿਨ ਉਹ ਘਰੇਲੂ ਸਾਮਾਨ ਲੈਣ ਲਈ ਘਰੋਂ ਬਾਹਰ ਨਿਕਲਿਆ ਸੀ। ਰਸਤੇ ਵਿੱਚ ਹੀ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ‘ਚ ਉਸ ਦੀ ਮੌਤ ਹੋ ਗਈ।
ਦਵਿੰਦਰ ਸਿੰਘ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਉਸ ਦੀਆਂ ਦੋਵੇਂ ਭੈਣਾਂ ਵੀ ਕੈਨੇਡਾ ਵਿਚ ਰਹਿੰਦੀਆਂ ਹਨ। ਉਸ ਦੇ ਮਾਤਾ-ਪਿਤਾ ਵੀ ਕੁਝ ਸਮਾਂ ਪਹਿਲਾਂ ਹੀ ਬੱਚਿਆਂ ਕੋਲ ਕੈਨੇਡਾ ਸ਼ਿਫ਼ਟ ਹੋਏ ਸਨ।ਦਵਿੰਦਰ ਦੀ ਮੌਤ ਦੀ ਖ਼ਬਰ ਸੁਣ ਕੇ ਪਿੰਡ ਖੇੜੀ ਖੁਰਦ ਵਿੱਚ ਮਾਤਮ ਛਾ ਗਿਆ ਹੈ।
Published on: ਫਰਵਰੀ 13, 2025 9:39 ਪੂਃ ਦੁਃ