ਅਬੋਹਰ, 14 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਅਬੋਹਰ ‘ਚ ਬੀਤੀ ਰਾਤ ਨੂੰ ਪਿੰਡ ਚੂਹੜੀਵਾਲਾ ਧੰਨਾ ‘ਚ ਲੁਟੇਰਿਆਂ ਨੇ ਇਕ ਬਜ਼ੁਰਗ ਔਰਤ ਦਾ ਕਤਲ ਕਰਕੇ ਉਸ ਦੇ ਕੰਨਾਂ ਦੀਆਂ ਵਾਲੀਆਂ ਅਤੇ ਨੱਕ ‘ਚ ਪਾਇਆ ਹੋਇਆ ਕੋਕਾ ਲਾਹ ਲਿਆ। ਪੁਲਿਸ ਨੂੰ ਇਸ ਮਾਮਲੇ ਦੀ ਸੀਸੀਟੀਵੀ ਫੁਟੇਜ ਮਿਲੀ ਹੈ।
85 ਸਾਲਾ ਕੀਰਤੀ ਦੇਵੀ ਦੇ ਪੋਤੇ ਰਾਮਚੰਦਰ ਨੇ ਦੱਸਿਆ ਕਿ ਇਹ ਘਟਨਾ ਰਾਤ ਕਰੀਬ ਡੇਢ ਵਜੇ ਵਾਪਰੀ।ਉਸ ਦੀ ਦਾਦੀ ਘਰ ਦੇ ਹੇਠਲੇ ਹਿੱਸੇ ਵਿੱਚ ਸੌਂ ਰਹੀ ਸੀ। ਦੋ-ਤਿੰਨ ਲੁਟੇਰਿਆਂ ਨੇ ਘਰ ਵਿਚ ਦਾਖਲ ਹੋ ਕੇ ਉਸ ਦੀ ਦਾਦੀ ਦੇ ਮੱਥੇ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਅਤੇ ਉਸ ਦੇ ਕੰਨਾਂ ਵਿਚ ਪਾਈਆਂ ਵਾਲੀਆਂ ਅਤੇ ਨੱਕ ਵਿਚ ਪਾਇਆ ਹੋਇਆ ਕੋਕਾ ਲਾਹ ਲਿਆ। ਲੁਟੇਰਿਆਂ ਨੇ ਕੋਲ ਪਏ ਕੰਬਲ ਨਾਲ ਦਾਦੀ ਦਾ ਮੂੰਹ ਦਬਾ ਦਿੱਤਾ ਅਤੇ ਉਸ ਦੀ ਮੌਤ ਹੋ ਗਈ।
ਥਾਣਾ ਖੂਈਖੇੜਾ ਦੀ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੂੰ ਇਸ ਮਾਮਲੇ ਦੀ ਸੀਸੀਟੀਵੀ ਫੁਟੇਜ ਮਿਲੀ ਹੈ। ਮ੍ਰਿਤਕਾ ਦੀ ਲਾਸ਼ ਨੂੰ ਫਾਜ਼ਿਲਕਾ ਦੇ ਮੁਰਦਾਘਰ ‘ਚ ਰਖਵਾਇਆ ਗਿਆ ਹੈ।
Published on: ਫਰਵਰੀ 14, 2025 2:08 ਬਾਃ ਦੁਃ