ਆਸਟਰੇਲੀਆ ‘ਚ ਟਰੱਕ ਪਲਟਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ

ਪੰਜਾਬ ਪ੍ਰਵਾਸੀ ਪੰਜਾਬੀ

ਸੁਲਤਾਨਪਰ ਲੋਧੀ, 14 ਫ਼ਰਵਰੀ, ਦੇਸ਼ ਕਲਿਕ ਬਿਊਰੋ :

ਆਸਟਰੇਲੀਆ ਦੇ ਸਿਡਨੀ ਹਾਈਵੇਅ ’ਤੇ ਹੋਈ ਭਿਆਨਕ ਦੁਰਘਟਨਾ ਦੌਰਾਨ 29 ਸਾਲਾ ਪੰਜਾਬੀ ਨੌਜਵਾਨ ਸਤਬੀਰ ਸਿੰਘ ਥਿੰਦ ਦੀ ਮੌਤ ਹੋ ਗਈ। ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇਮਾਰਤੀ ਸਮੱਗਰੀ ਨਾਲ ਭਰਿਆ ਟਰੱਕ ਪਲਟ ਗਿਆ ਅਤੇ ਉਸਦੇ ਨਾਲ ਹੀ ਦੂਜੇ ਪਾਸਿਓਂ ਆ ਰਿਹਾ ਟਰੱਕ ਵੀ ਟਕਰਾ ਗਿਆ।ਸਿਡਨੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕੀਤਾ। ਸਤਬੀਰ ਸਿੰਘ ਨੂੰ ਬਹੁਤ ਮੁਸ਼ੱਕਤ ਤੋਂ ਬਾਅਦ ਮਲਬੇ ਵਿੱਚੋਂ ਕੱਢਿਆ ਗਿਆ, ਪਰ ਉਹਦੀ ਮੌਕੇ ’ਤੇ ਹੀ ਮੌਤ ਹੋ ਗਈ। ਸਤਬੀਰ ਸਿੰਘ ਪਿੰਡ ਠੱਟਾ ਨਵਾਂ (ਕਪੂਰਥਲਾ) ਦੇ ਰਹਿਣ ਵਾਲੇ ਅਤੇ ਰਿਟਾਇਰਡ ਏਐਸਆਈ ਤਰਸੇਮ ਸਿੰਘ ਦੇ ਪੁੱਤਰ ਸਨ।ਦੂਜੇ ਟਰੱਕ ਦਾ 27 ਸਾਲਾ ਡਰਾਈਵਰ ਕੈਨਬਰਾ ਹਸਪਤਾਲ ਵਿੱਚ ਗੰਭੀਰ ਹਾਲਤ ਵਿੱਚ ਦਾਖਲ ਹੈ। ਉਹ ਤਕਰੀਬਨ ਸੱਤ ਘੰਟੇ ਮਲਬੇ ਵਿੱਚ ਫਸਿਆ ਰਿਹਾ। ਦੁਰਘਟਨਾ ਦੌਰਾਨ ਦੋਵੇਂ ਟਰੱਕ ਪੂਰੀ ਤਰ੍ਹਾਂ ਚਕਨਾਚੂਰ ਹੋ ਗਏ।

Published on: ਫਰਵਰੀ 14, 2025 5:43 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।