ਚੰਡੀਗੜ੍ਹ, 14 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਭਾਜਪਾ ਦੇ ਸੀਨੀਅਰ ਆਗੂ ਨੀਤੀਸੈਨ ਭਾਟੀਆ ਦੇ ਘਰ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵਲੋਂ ਛਾਪੇਮਾਰੀ ਕੀਤੀ ਗਈ । ਇਹ ਛਾਪੇਮਾਰੀ ਪਾਣੀਪਤ ਸ਼ਹਿਰ ਦੇ ਮਾਡਲ ਟਾਊਨ ਵਿੱਚ ਕਰੀਬ ਸਾਢੇ 17 ਘੰਟੇ ਚੱਲੀ।ਟੀਮ ਵੀਰਵਾਰ ਸਵੇਰੇ 7 ਤੋਂ 7:30 ਵਜੇ ਦੇ ਵਿਚਕਾਰ ਘਰ ਪਹੁੰਚੀ ਅਤੇ ਰਾਤ 12:20 ‘ਤੇ ਰਿਹਾਇਸ਼ ਤੋਂ ਰਵਾਨਾ ਹੋਈ।
ਟੀਮ 3 ਵੱਡੇ ਡੱਬਿਆਂ ਅਤੇ ਇੱਕ ਬੈਗ ਵਿੱਚ ਘਰੋਂ ਕੁਝ ਸਮਾਨ ਲੈ ਗਈ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਟੀਮ ਕਿਹੜਾ ਸਾਮਾਨ ਲੈ ਕੇ ਗਈ ਹੈ।ਇਸ ਬਾਰੇ ਕਰਨਾਲ ਤੋਂ ਸਾਬਕਾ ਸੰਸਦ ਮੈਂਬਰ ਸੰਜੇ ਭਾਟੀਆ ਨੇ ਕਿਹਾ ਕਿ ਇਹ ਟੀਮ ਦੀ ਰੁਟੀਨ ਚੈਕਿੰਗ ਹੈ।ਟੀਮ ਨੇ ਘਰ ਦੀ ਹਰ ਚੀਜ਼ ਦੀ ਜਾਣਕਾਰੀ ਲਈ। ਵਿਭਾਗ ਦੇ ਲੋਕ ਸੰਤੁਸ਼ਟ ਸਨ। ਪਰਿਵਾਰ ਨੂੰ ਵੀ ਕੋਈ ਦਿੱਕਤ ਨਹੀਂ ਆਈ।
ਹਿਮਾਚਲ ਦੇ ਪਾਉਂਟਾ ਸਾਹਿਬ ‘ਚ ਪਹਿਲਾਂ ਵੀ ਚੈਕਿੰਗ ਕੀਤੀ ਸੀ, ਹੁਣ ਫਿਰ ਗਈ। ਉਨ੍ਹਾਂ ਕੋਲ ਮੌਜੂਦ ਜਾਣਕਾਰੀ ਦੇ ਆਧਾਰ ‘ਤੇ ਜਾਂਚ ਕੀਤੀ ਜਾ ਰਹੀ ਹੈ।ਛਾਪੇਮਾਰੀ ਦੌਰਾਨ ਨੀਤੀ ਸੈਨ ਭਾਟੀਆ ਘਰ ਦੇ ਅੰਦਰ ਮੌਜੂਦ ਸੀ।
Published on: ਫਰਵਰੀ 14, 2025 8:33 ਪੂਃ ਦੁਃ