ਅੱਜ ਦਾ ਇਤਿਹਾਸ
15 ਫਰਵਰੀ 1998 ‘ਚ ਮਸ਼ਹੂਰ ਫਿਲਮ ਨਿਰਮਾਤਾ ਨਿਰਦੇਸ਼ਕ BR ਚੋਪੜਾ ਨੂੰ ਦਾਦਾ ਸਾਹਿਬ ਫਾਲਕੇ ਐਵਾਰਡ ਦਿੱਤਾ ਗਿਆ ਸੀ
ਚੰਡੀਗੜ੍ਹ, 15 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 15 ਫਰਵਰੀ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਰੌਸ਼ਨੀ ਪਾਵਾਂਗੇ 15 ਫ਼ਰਵਰੀ ਦੇ ਇਤਿਹਾਸ ਉੱਤੇ :-
- ਅੱਜ ਦੇ ਦਿਨ 2010 ਵਿੱਚ ਜੈਪੁਰ ਘਰਾਣੇ ਦੀ ਕਥਕ ਡਾਂਸਰ ਪ੍ਰੇਰਨਾ ਸ਼੍ਰੀਮਾਲੀ ਨੂੰ 2009 ਦੇ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਲਈ ਚੁਣਿਆ ਗਿਆ ਸੀ।
- 2008 ਵਿੱਚ 15 ਫਰਵਰੀ ਨੂੰ ਹਿੰਦ ਮਹਾਸਾਗਰ ਦੇ ਤੱਟੀ ਦੇਸ਼ਾਂ ਦੇ ਜਲ ਸੈਨਾ ਮੁਖੀਆਂ ਦੀ ਪਹਿਲੀ ਕਾਨਫਰੰਸ ਨਵੀਂ ਦਿੱਲੀ ਵਿੱਚ ਹੋਈ ਸੀ।
- ਅੱਜ ਦੇ ਦਿਨ 2003 ‘ਚ ਦੂਰਸੰਚਾਰ ਉਪਗ੍ਰਹਿ ‘ਇੰਟੈਲਸੈਟ’ ਨੂੰ “ਏਰਿਅਨ 4” ਰਾਕੇਟ ਰਾਹੀਂ ਪੁਲਾੜ ਵਿੱਚ ਛੱਡਿਆ ਗਿਆ ਸੀ।
- 15 ਫਰਵਰੀ 1998 ‘ਚ ਮਸ਼ਹੂਰ ਫਿਲਮ ਨਿਰਮਾਤਾ ਨਿਰਦੇਸ਼ਕ BR ਚੋਪੜਾ ਨੂੰ ਦਾਦਾ ਸਾਹਿਬ ਫਾਲਕੇ ਐਵਾਰਡ ਦਿੱਤਾ ਗਿਆ ਸੀ।
- ਅੱਜ ਦੇ ਦਿਨ 1999 ਵਿਚ ਪਰਮਾਣੂ ਹਥਿਆਰਾਂ ‘ਤੇ ਪਾਬੰਦੀ ਲਗਾਉਣ ਦੇ ਉਦੇਸ਼ ਨਾਲ ਮਿਸਰ ਵਿਚ ਇਕ ਨਿਗਰਾਨੀ ਕੇਂਦਰ ਸਥਾਪਤ ਕਰਨ ਦਾ ਐਲਾਨ ਕੀਤਾ ਗਿਆ ਸੀ।
- 1991 ਵਿਚ 15 ਫਰਵਰੀ ਨੂੰ ਇਰਾਕ ਨੇ ਕੁਵੈਤ ਤੋਂ ਹਟਣ ਦਾ ਐਲਾਨ ਕੀਤਾ ਸੀ।
- ਅੱਜ ਦੇ ਦਿਨ 1989 ਵਿੱਚ ਤਤਕਾਲੀ ਸੋਵੀਅਤ ਸੰਘ ਦੀ ਫੌਜ ਅਫਗਾਨਿਸਤਾਨ ਤੋਂ ਹਟ ਗਈ ਸੀ।
- 1982 ਵਿੱਚ 15 ਫਰਵਰੀ ਨੂੰ ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਤੋਂ ਜਨਵਰਧਨਪੁਰਾ ਤਬਦੀਲ ਕਰ ਦਿੱਤੀ ਗਈ ਸੀ।
- ਅੱਜ ਦੇ ਦਿਨ 1976 ਵਿੱਚ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਕੇਂਦਰੀ ਖੇਤੀ ਖੋਜ ਸੰਸਥਾਨ ਦੀ ਸਥਾਪਨਾ ਕੀਤੀ ਗਈ ਸੀ।
- 1967 ਵਿਚ ਭਾਰਤ ਵਿਚ ਚੌਥੀ ਲੋਕ ਸਭਾ ਲਈ 15 ਫਰਵਰੀ ਨੂੰ ਚੋਣਾਂ ਹੋਈਆਂ ਸਨ।
- ਅੱਜ ਦੇ ਦਿਨ 1965 ਵਿਚ ਮੈਪਲ ਲੀਫ ਨੂੰ ਕੈਨੇਡਾ ਦੇ ਸਰਕਾਰੀ ਝੰਡੇ ਵਿਚ ਥਾਂ ਮਿਲੀ ਸੀ।
- 1944 ਵਿਚ 15 ਫਰਵਰੀ ਨੂੰ ਸੈਂਕੜੇ ਬ੍ਰਿਟਿਸ਼ ਜਹਾਜ਼ਾਂ ਨੇ ਬਰਲਿਨ ਵਿਚ ਬੰਬਾਰੀ ਕੀਤੀ ਸੀ।
- ਅੱਜ ਦੇ ਦਿਨ 1942 ਵਿੱਚ ਦੂਜੇ ਵਿਸ਼ਵ ਯੁੱਧ ਦੌਰਾਨ ਸਿੰਗਾਪੁਰ ਨੇ ਜਾਪਾਨੀ ਫੌਜ ਅੱਗੇ ਆਤਮ ਸਮਰਪਣ ਕੀਤਾ ਸੀ।
- 15 ਫਰਵਰੀ 1926 ਨੂੰ ਅਮਰੀਕਾ ਵਿੱਚ ਕੰਟਰੈਕਟ ਏਅਰ ਮੇਲ ਸੇਵਾ ਸ਼ੁਰੂ ਕੀਤੀ ਗਈ ਸੀ।
- ਅੱਜ ਦੇ ਦਿਨ 1798 ਵਿੱਚ ਫਰਾਂਸ ਨੇ ਰੋਮ ਉੱਤੇ ਕਬਜ਼ਾ ਕਰ ਲਿਆ ਅਤੇ ਇਸਨੂੰ ਗਣਰਾਜ ਘੋਸ਼ਿਤ ਕੀਤਾ ਸੀ।
- 1764 ਵਿਚ 15 ਫਰਵਰੀ ਨੂੰ ਅਮਰੀਕਾ ਵਿਚ ਸੇਂਟ ਲੁਈਸ ਸ਼ਹਿਰ ਦੀ ਸਥਾਪਨਾ ਹੋਈ ਸੀ।
Published on: ਫਰਵਰੀ 15, 2025 7:05 ਪੂਃ ਦੁਃ