ਜਗਰਾਓਂ : ਅਚਾਨਕ ਇੱਟਾਂ ਦਾ ਢੇਰ ਡਿੱਗਣ ਕਾਰਨ 4 ਮਜ਼ਦੂਰ ਜ਼ਖਮੀ
ਜਗਰਾਓਂ, 15 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਜਗਰਾਓਂ ਦੇ ਰਾਏਕੋਟ ਰੋਡ ‘ਤੇ ਸਥਿਤ ਇੱਟਾਂ ਦੇ ਭੱਠੇ ‘ਤੇ ਅੱਜ ਸ਼ਨੀਵਾਰ ਦੁਪਹਿਰੇ ਜੇਸੀਬੀ ਮਸ਼ੀਨ ਕੋਲ ਕੰਮ ਕਰਦੇ ਨੌਜਵਾਨਾਂ ‘ਤੇ ਅਚਾਨਕ ਇੱਟਾਂ ਦਾ ਢੇਰ ਡਿੱਗ ਗਿਆ, ਜਿਸ ਕਾਰਨ 4 ਮਜ਼ਦੂਰ ਜ਼ਖਮੀ ਹੋ ਗਏ। ਜ਼ਖ਼ਮੀ ਨੌਜਵਾਨਾਂ ਵਿੱਚ ਚਿਰੰਜੀ ਲਾਲ, ਬਬਲੂ, ਜਤਿੰਦਰ ਅਤੇ ਸ਼ਿਵਨਰੇਸ਼ ਸ਼ਾਮਲ ਹਨ।
ਭੱਠਾ ਸੰਚਾਲਕ ਜਗਜੀਤ ਸਿੰਘ ਨੇ ਦੱਸਿਆ ਕਿ ਦੁਪਹਿਰ ਵੇਲੇ ਮਜ਼ਦੂਰ ਜੇਸੀਬੀ ਮਸ਼ੀਨ ਨਾਲ ਕੇਰੀ ਪਾ ਰਹੇ ਸਨ। ਇਸ ਦੌਰਾਨ ਇੱਟਾਂ ਦੇ ਢੇਰ ‘ਤੇ ਖੜ੍ਹਾ ਇੱਕ ਮਜ਼ਦੂਰ ਤਿਲਕ ਗਿਆ। ਤਿਲਕਣ ਕਾਰਨ ਇੱਟਾਂ ਦਾ ਸਾਰਾ ਢੇਰ ਹੇਠਾਂ ਖੜ੍ਹੇ ਤਿੰਨ ਮਜ਼ਦੂਰਾਂ ’ਤੇ ਡਿੱਗ ਪਿਆ। ਉਪਰੋਂ ਡਿੱਗਣ ਵਾਲੇ ਮਜ਼ਦੂਰ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ।
Published on: ਫਰਵਰੀ 15, 2025 5:23 ਬਾਃ ਦੁਃ