ਨਵੇਂ ਇਨਕਮ ਟੈਕਸ ਬਿੱਲ ਲਈ 31 ਮੈਂਬਰੀ ਚੋਣ ਕਮੇਟੀ ਗਠਿਤ
ਨਵੀਂ ਦਿੱਲੀ, 15 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸ਼ੁੱਕਰਵਾਰ ਨੂੰ ਨਵੇਂ ਇਨਕਮ ਟੈਕਸ ਬਿੱਲ ਲਈ 31 ਮੈਂਬਰੀ ਚੋਣ ਕਮੇਟੀ ਦਾ ਗਠਨ ਕੀਤਾ ਹੈ। ਭਾਜਪਾ ਦੇ ਸੰਸਦ ਮੈਂਬਰ ਅਤੇ ਓਡੀਸ਼ਾ ਦੇ ਕੇਂਦਰਪਾੜਾ ਤੋਂ ਸੰਸਦ ਮੈਂਬਰ ਬੈਜਯੰਤ ਪਾਂਡਾ ਨੂੰ ਚੇਅਰਮੈਨ ਬਣਾਇਆ ਗਿਆ ਹੈ। ਕਮੇਟੀ ਨੇ ਅਗਲੇ ਸੈਸ਼ਨ ਦੇ ਪਹਿਲੇ ਦਿਨ ਆਪਣੀ ਰਿਪੋਰਟ ਸੌਂਪਣੀ ਹੈ।
ਮੌਜੂਦਾ ਬਜਟ ਸੈਸ਼ਨ 4 ਅਪ੍ਰੈਲ ਨੂੰ ਖਤਮ ਹੋਵੇਗਾ। ਮਾਨਸੂਨ ਸੈਸ਼ਨ ਜੁਲਾਈ ਦੇ ਤੀਜੇ ਜਾਂ ਚੌਥੇ ਹਫ਼ਤੇ ਸ਼ੁਰੂ ਹੋ ਸਕਦਾ ਹੈ। ਕਮੇਟੀ ਮੈਂਬਰਾਂ ਵਿੱਚ ਨਿਸ਼ੀਕਾਂਤ ਦੂਬੇ, ਜਗਦੀਸ਼ ਸ਼ੇਟਾਰ, ਪੀ.ਪੀ.ਚੌਧਰੀ, ਸੁਧੀਰ ਗੁਪਤਾ, ਨਵੀਨ ਜਿੰਦਲ, ਅਨਿਲ ਬਲੂਨੀ, ਦੀਪੇਂਦਰ ਹੁੱਡਾ, ਮਹੂਆ ਮੋਇਤਰਾ ਤੇ ਸੁਪ੍ਰੀਆ ਸੁਲੇ ਆਦਿ ਸ਼ਾਮਲ ਹਨ।
ਨਵੇਂ ਇਨਕਮ ਟੈਕਸ ਬਿੱਲ ‘ਤੇ ਇਹ ਕਮੇਟੀ ਆਪਣੀਆਂ ਸਿਫ਼ਾਰਸ਼ਾਂ ਦੇਵੇਗੀ, ਫਿਰ ਸਰਕਾਰ ਇਸ ਬਾਰੇ ਕੈਬਨਿਟ ਰਾਹੀਂ ਫੈਸਲਾ ਲਵੇਗੀ ਕਿ ਇਨ੍ਹਾਂ ਸੋਧਾਂ ਨੂੰ ਸ਼ਾਮਲ ਕਰਨ ਦੀ ਲੋੜ ਹੈ ਜਾਂ ਨਹੀਂ। ਬਿੱਲ ਫਿਰ ਸੰਸਦ ਵਿੱਚ ਵਾਪਸ ਆ ਜਾਵੇਗਾ ਅਤੇ ਸਰਕਾਰ ਫਿਰ ਇਸ ਦੇ ਰੋਲਆਊਟ ਦੀ ਮਿਤੀ ਬਾਰੇ ਫੈਸਲਾ ਕਰੇਗੀ।
Published on: ਫਰਵਰੀ 15, 2025 7:29 ਪੂਃ ਦੁਃ