ਭਾਰਤ ‘ਚ 20 ਮਹੀਨੇ ਦੇ ਬੱਚੇ ਨੂੰ 16 ਕਰੋੜ ਰੁਪਏ ਦਾ ਟੀਕਾ ਲਗਾਇਆ
ਗਾਂਧੀਨਗਰ, 15 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਗੁਜਰਾਤੀਆਂ ਨੇ ਇੱਕ ਵਾਰ ਫਿਰ ਇਨਸਾਨੀਅਤ ਦਾ ਸਬੂਤ ਦਿੱਤਾ ਹੈ। ਚਾਰ ਸਾਲ ਪਹਿਲਾਂ ਵੀ ਗੋਧਰਾ ਵਿੱਚ ਇੱਕ ਬੱਚੇ ਦੀ ਜਾਨ ਬਚਾਉਣ ਲਈ ਲੋੜੀਂਦੇ 16 ਕਰੋੜ ਰੁਪਏ ਇਕੱਠੇ ਕਰਨ ਲਈ ਗੁਜਰਾਤੀ ਸੜਕਾਂ ‘ਤੇ ਉਤਰ ਆਏ ਸਨ। ਅਜਿਹਾ ਹੀ ਹੁਣ ਹਿੰਮਤਨਗਰ ‘ਚ ਹੋਇਆ ਹੈ। ਇੱਥੇ ਇੱਕ ਗਰੀਬ ਪਰਿਵਾਰ ਦੇ 20 ਮਹੀਨੇ ਦੇ ਬੱਚੇ ਨੂੰ 16 ਕਰੋੜ ਰੁਪਏ ਦੇ ਟੀਕੇ ਦੀ ਲੋੜ ਸੀ।
ਪਰਿਵਾਰ ਦੇ ਕਹਿਣ ‘ਤੇ ਲੋਕਾਂ ਨੇ ਪੈਸੇ ਇਕੱਠੇ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਅਤੇ ਆਖਰਕਾਰ ਇਹ ਰਕਮ ਇਕੱਠੀ ਹੋ ਗਈ।
ਇਹ ਟੀਕਾ ਪਿਛਲੇ ਸੋਮਵਾਰ ਨੂੰ ਅਮਰੀਕਾ ਤੋਂ ਅਹਿਮਦਾਬਾਦ ਪਹੁੰਚਿਆ ਅਤੇ ਮੰਗਲਵਾਰ ਸ਼ਾਮ ਨੂੰ ਇਸ ਦੀ ਖੁਰਾਕ ਬੱਚੇ ਨੂੰ ਦਿੱਤੀ ਗਈ। ਡਾਕਟਰਾਂ ਦਾ ਕਹਿਣਾ ਹੈ ਕਿ ਹੁਣ ਉਸ ਦੀ ਹਾਲਤ ਵਿਚ ਸੁਧਾਰ ਹੋਣਾ ਸ਼ੁਰੂ ਹੋ ਗਿਆ ਹੈ। ਗੁਜਰਾਤ ਵਿੱਚ ਐਸਐਮਏ ਟਾਈਪ-1 ਤੋਂ ਪੀੜਤ ਬੱਚੇ ਨੂੰ ਇੰਜੈਕਸ਼ਨ ਦਿੱਤੇ ਜਾਣ ਦਾ ਇਹ ਪਹਿਲਾ ਮਾਮਲਾ ਹੈ।
Published on: ਫਰਵਰੀ 15, 2025 8:05 ਪੂਃ ਦੁਃ