ਪ੍ਰਯਾਗਰਾਜ, 15 ਫਰਵਰੀ, ਦੇਸ਼ ਕਲਿੱਕ ਬਿਓਰੋ :
ਮਹਾਂਕੁੰਭ ਜਾਂਦੇ ਸ਼ਰਧਾਲੂਆਂ ਨਾਲ ਭਿਆਨਕ ਸੜਕ ਹਾਦਸਾ ਵਾਪਰਨ ਕਾਰਨ 10 ਦੀ ਮੌਤ ਹੋਣ ਅਤੇ 19 ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦੀ ਖਬਰ ਹੈ। ਪ੍ਰਯਾਗਰਾਜ ਦੇ ਯਮੁਨਾਨਗਰ ਦੇ ਮੇਜਾ ਥਾਣੇ ਖੇਤਰ ਵਿੱਚ ਇਹ ਭਿਆਨਕ ਸੜਕ ਹਾਦਸਾ ਵਾਪਰਿਆ। ਦੇਰ ਰਾਤ ਕਰੀਬ ਤਿੰਨ ਵਜੇ ਪ੍ਰਯਾਗਰਾਜ-ਮਿਰਜਾਪੁਰ ਹਾਈਵੇ ਉਤੇ ਕੁੰਭ ਜਾ ਰਹੇ ਸ਼ਰਧਾਲੂਆਂ ਦੀ ਭਰੀ ਬੋਲੇਰੋ ਅਤੇ ਬੱਸ ਵਿੱਚ ਟੱਕਰ ਹੋ ਗਈ। ਇਸ ਹਾਦਸੇ ਵਿੱਚ 10 ਲੋਕਾਂ ਦੀ ਮੌਕੇ ਉਤੇ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਛੱਤੀਸਗੜ੍ਹ ਦੇ ਰਹਿਣ ਵਾਲੇ ਲੋਕ ਬੋਲੇਰੋ ਉਤੇ ਸਵਾਰ ਹੋ ਕੇ ਕੁੰਭ ਜਾ ਰਹੇ ਸਨ। ਮੱਧ ਪ੍ਰਦੇਸ਼ ਦੀ ਬੱਸ ਸ਼ਰਧਾਲੂਆਂ ਨੂੰ ਲੈ ਕੇ ਮਿਰਜਾਪੁਰ ਵੱਲ ਜਾ ਰਹੀ ਸੀ। ਇਸ ਦੌਰਾਨ ਦੋਵਾਂ ਦੀ ਭਿਆਨਕ ਟੱਕਰ ਹੋ ਗਏ।
Published on: ਫਰਵਰੀ 15, 2025 9:22 ਪੂਃ ਦੁਃ