ਮੋਹਾਲੀ ਇੰਡਸਟਰੀਜ਼ ਐਸੋਸੀਏਸ਼ਨ ਅਤੇ ਨੇਪਾਲ ਸ਼ਾਂਤੀ ਤੇ ਏਕਤਾ ਕੌਂਸਲ ਵਿਚਕਾਰ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਅੰਤਰਰਾਸ਼ਟਰੀ ਕਾਨਫਰੰਸ ਆਯੋਜਿਤ

ਚੰਡੀਗੜ੍ਹ

ਮੋਹਾਲੀ, 15 ਫਰਵਰੀ, ਦੇਸ਼ ਕਲਿੱਕ ਬਿਓਰੋ :
ਅੰਤਰਰਾਸ਼ਟਰੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਵੱਲ ਇਕ ਮਹੱਤਵਪੂਰਣ ਕਦਮ ਵਧਾਉਂਦਿਆਂ ਮੋਹਾਲੀ ਇੰਡਸਟਰੀਜ਼ ਐਸੋਸੀਏਸ਼ਨ (ਮੀਆ) ਅਤੇ ਸ਼ਾਂਤੀ ਅਤੇ ਏਕਤਾ ਕੌਂਸਲ ਦਰਮਿਆਨ ਆਪਸੀ ਉਦਯੋਗਿਕ ਸੰਭਾਵਨਾਵਾਂ ਦੀ ਪੜਤਾਲ ਕਰਨ ਅਤੇ ਭਾਰਤ ਤੇ ਨੇਪਾਲ ਵਿਚਾਲੇ ਵਪਾਰਕ ਮੌਕਿਆਂ ਅਤੇ ਆਮ ਵਿਕਾਸ ਦੀਆਂ ਸੰਭਾਵਨਾਵਾਂ ਦੀ ਪੜਚੋਲ ਕਰਨ ਲਈ ਅੱਜ ਮੋਹਾਲੀ ਇੰਡਸਟ੍ਰੀਜ਼ ਐਸੋਸੀਏਸ਼ਲ ਭਵਨ, ਮੋਹਾਲੀ ਵਿਖੇ ਇਕ ਅੰਤਰਰਾਸ਼ਟਰੀ ਕਾਨਫਰੰਸ ਕੀਤੀ ਗਈ।

ਇਸ ਮੀਟਿੰਗ ਵਿਚ ਵਿੱਚ ਸ. ਅਰਸ਼ਦੀਪ ਸਿੰਘ, ਜੀਐਮ ਡੀਆਈਸੀ ਮੁਹਾਲੀ, ਸ. ਐਚ.ਐੱਸ. ਬਿੱਲਾ ਮੇਅਰ ਮੁਹਾਲੀ ਸਾਬਕਾ, ਮੀਆ ਦੇ ਸਾਬਕਾ ਪ੍ਸਰਧਾਨ ਸ. ਕੇ.ਐਸ. ਮਹਿਲ, ਡਾਇਰੈਕਟਰ ਟਾਇਨੌਰ ਸ. ਏ.ਜੇ. ਸਿੰਘ, ਸ. ਰਣਜੀਤ ਪਾਲ ਸਿੰਘ ਅਤੇ ਅਨੇਕਾਂ ਪੱਤਵੰਤਿਆਂ  ਤੋਂ ਇਲਾਵਾ ਮੋਹਾਲੀ ਇੰਡਸਟਰੀਜ਼ ਐਸੋਸੀਏਸ਼ਨ ਦੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਨੇਪਾਲੀ ਵਫ਼ਦ ਦੇ ਨੁਮਾਇੰਦਿਆਂ ਵਿਚ ਮੈਂਬਰ ਪਾਰਲੀਮੈਂਟ, ਨੇਪਾਲ ਦੇ ਪ੍ਰਧਾਨ ਮੰਤਰੀ ਦੇ ਕਾਰੋਬਾਰੀ ਨੇਤਾਵਾਂ, ਅਕਾਦਮਿਕ ਅਤੇ ਪੇਸ਼ੇਵਰਾਂ ਦੇ ਵਿਸ਼ੇਸ਼ ਪ੍ਰਤੀਨਿਧੀ ਸ਼ਾਮਲ ਸਨ।

ਮੀਟਿੰਗ ਦੌਰਾਨ ਵਿਚਾਰ-ਵਟਾਂਦਰੇ ਵਿਚ ਵਪਾਰ, ਉਦਯੋਗ ਅਤੇ ਸੈਰ-ਸਪਾਟਾ ਰਾਹੀਂ ਆਪਸੀ ਸਬੰਧ ਮਜ਼ਬੂਤ ਕਰਨ ਦੀਆਂ ਅਥਾਹ ਸੰਭਾਵਨਾਵਾਂ ਨੂੰ ਉਜਾਗਰ ਕਰਦਿਆਂ ਦੋਵਾਂ ਧਿਰਾਂ ਨੇ ਖੇਤਰੀ ਖੁਸ਼ਹਾਲੀ ਲਈ ਸਹਿਯੋਗ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ। ਇਸ ਸਮੇਂ ਵਿਚਾਰਾਂ ਦਾ ਆਦਾਨ-ਪ੍ਰਦਾਨ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਸ਼ਾਂਤੀ ਅਤੇ ਏਕਤਾ ਨੂੰ ਪ੍ਰਫੁਲਿਤ ਕਰਨ ਨਾਲ, ਆਰਥਿਕ ਭਾਈਵਾਲੀ ਨੂੰ ਵਧਾਉਣ ਲਈ ਸਾਂਝੀ ਵਚਨਬੱਧਤਾ ਦੁਹਰਾਈ।
ਐਨਪੀਐਸਸੀ ਨੇ ਨੇਪਾਲ ਵਿਚਲੇ ਇਨ੍ਹਾਂ ਵਿਚਾਰਾਂ ਨੂੰ ਅੱਗੇ ਵਧਾਉਣ ਲਈ ਮੋਹਾਲੀ ਇੰਡਸਟ੍ਮੀਰੀਜ਼ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੂੰ ਨੇਪਾਲ ਆਉਣ ਦਾ ਸੱਦਾ ਦਿੱਤਾ, ਜੋ ਦੋਵਾਂ ਸੰਗਠਨਾਂ ਦਰਮਿਆਨ ਵਧਦੇ ਆਪਸੀ ਸਹਿਯੋਗ ਨੂੰ ਦਰਸਾਉਂਦਾ ਹੈ।

ਇਸ ਕਾਨਫਰੰਸ ਨੂੰ ਸਫਲ ਬਣਾਉਣ ਲਈ ਮੋਹਾਲੀ ਇੰਡਸਟ੍ਰੀਜ਼ ਐਸੋ: ਦੇ ਪ੍ਰਧਾਨ ਸ. ਬਲਜੀਤ ਸਿੰਘ, ਐਗਜ਼ੈਕਟਿਵ ਮੈਂਬਰਾਨ ਸ੍ਰੀ ਰਾਕੇਸ਼ ਵਿੱਗ, ਇੰਜ: ਐਚ.ਐਸ. ਢੀਂਡਸਾ, ਸ. ਪਰਮਜੀਤ ਸਿੰਘ, ਸ੍ਰੀ ਹਰਮੀਤ ਚੁੱਘ ਅਤੇ ਸ. ਐਚ.ਐਸ. ਬਾਠ ਐਡਵੋਕੇਟ ਪੰਜਾਬ ਤੇ ਹਰਿਆਣਾ ਹਾਈਕੋਰੲ, ਸ. ਸਤਨਾਮ ਸਿੰਘ ਦਾਉਂ ਅਤੇ ਆਲ ਇੰਡੀਆ ਪੀਸ ਐਂਡ ਸੌਲੀਡੈਰਿਟੀ ਆਰਗੇਨਾਈਜੇਸ਼ਨ (ਏਆਈਪੀਐਸਓ) ਦੇ ਐਡਵੋਕੇਟ ਨਵਨੀਤ ਸਿੰਘ ਦਾ ਅਹਿਮ ਯੋਗਦਾਨ ਰਿਹਾ।
ਇਹ ਕਾਨਫਰੰਸ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਅਤੇ ਭਾਰਤ ਅਤੇ ਨੇਪਾਨ ਦਰਮਿਆਨ ਵਿਕਾਸ ਲਈ ਰਾਹ ਪੱਧਰਾ ਕਰਨ ਵੱਲ ਅਹਿਮ ਕਦਮ ਹੈ। 

Published on: ਫਰਵਰੀ 15, 2025 7:31 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।