ਨਵੀਂ ਦਿੱਲੀ, 15 ਫਰਵਰੀ, ਦੇਸ਼ ਕਲਿੱਕ ਬਿਓਰੋ :
ਪੈਸੇ ਲੈ ਕੇ ਕੰਮ ਕਰਨ ਦਾ ਮਾਮਲਾ ਪੂਰੇ ਦੇਸ਼ ਵਿੱਚ ਫੈਲ੍ਹਿਆ ਹੋਇਆ ਹੈ। ਇਹ ਆਮ ਹੈ ਕਿ ਰਿਸ਼ਵਤ ਲਏ ਬਿਨਾਂ ਕਈ ਲੋਕ ਕੰਮ ਨਹੀਂ ਕਰਦੇ। ਹੁਣ ਰਿਸ਼ਵਤ ਨੂੰ ਲੈ ਕੇ ਇਕ ਵਿਧਾਇਕ ਨੇ ਲੋਕਾਂ ਨੂੰ ਹੈਰਾਨ ਕਰਨ ਵਾਲੀ ਸਲਾਹ ਦਿੱਤੀ ਹੈ। ਵਿਧਾਇਕ ਨੇ ਕਿਹਾ ਕਿ ਜੇਕਰ ਕੋਈ ਰਿਸ਼ਵਤ ਮੰਗੇ ਤਾਂ ਉਸਦੇ ਜੁੱਤੇ ਮਾਰੋ। ਬਿਹਾਰ ਦੇ ਮੋਹਿਤਉਦੀਨ ਨਗਰ ਤੋਂ ਭਾਜਪਾ ਦੇ ਵਿਧਾਇਕ ਰਾਜੇਸ਼ ਕੁਮਾਰ ਨੇ ਰਿਸ਼ਵਤ ਮੰਗਣ ਵਾਲਿਆਂ ਨੂੰ ਜੁੱਤੇ ਨਾਲ ਕੁੱਟਣ ਦੀ ਸਲਾਹ ਦਿੱਤੀ ਹੈ। ਵਿਧਾਇਕ ਰਾਜੇਸ਼ ਕੁਮਾਰ ਨੇ ਵਿਧਾਨ ਸਭਾ ਖੇਤਰ ਵਿੱਚ ਇਕ ਪ੍ਰੋਗਰਾਮ ਦੌਰਾਨ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਯਤਨ ਨਾਲ ਸਭ ਨੂੰ ਭੋਜਨ ਅਤੇ ਸਭ ਨੂੰ ਆਵਾਸ ਦਿੱਤਾ ਜਾ ਰਿਹਾ ਹੈ। ਜਨਤਾ ਨੂੰ ਮੁਫਤ ਵਿੱਚ ਆਨਾਜ ਮਿਲ ਰਿਹਾ ਹੈ ਆਵਾਸ ਯੋਜਨਾ ਦਾ ਲਾਭ ਦਿੱਤਾ ਜਾ ਰਿਹਾ ਹੈ। ਪ੍ਰੰਤੂ ਗਰੀਬਾਂ ਦਾ ਨਾਮ ਆਵਾਸ ਯੋਜਨਾ ਨਾਲ ਜੋੜਨ ਲਈ ਹਜ਼ਾਰਾਂ ਰੁਪਏ ਦੀ ਦਲਾਲੀ ਅਤੇ ਰਿਸ਼ਵਤ ਦੇ ਨਾਮ ਉਤੇ ਵਸੂਲੇ ਜਾ ਰਹੇ ਹਨ। ਇਹ ਬਹੁਤ ਗਲਤ ਗੱਲ ਹੈ। ਉਨ੍ਹਾਂ ਕਿਹਾ ਕਿ ਪੈਸਾ ਕਿਸੇ ਨੂੰ ਨਹੀਂ ਦਿੱਤਾ। ਜੋ ਵੀ ਤੁਹਾਨੂੰ ਠੱਗਣ ਦਾ ਕੰਮ ਕਰਦਾ ਹੈ ਤਾਂ ਉਸਦੀ ਸ਼ਿਕਾਇਤ ਕਰੋ ਅਤੇ ਉਸ ਨੂੰ ਜੁੱਤੇ ਮਾਰ ਕੇ ਠੀਕ ਕਰੋ। ਮੈਨੂੰ ਫੋਨ ਕਰੋ, ਮੈਂ ਵੀ ਉਥੇ ਆ ਜਾਵਾਂਗਾ।
Published on: ਫਰਵਰੀ 15, 2025 12:55 ਬਾਃ ਦੁਃ