ਉਦਘਾਟਨੀ ਸਮਾਰੋਹ ‘ਤੇ ਗੁਬਾਰਿਆਂ ਨੂੰ ਅੱਗ ਲੱਗਣ ਕਾਰਨ ਨੇਪਾਲ ਦੇ ਉਪ ਪ੍ਰਧਾਨ ਮੰਤਰੀ ਝੁਲਸੇ
ਕਠਮੰਡੂ: 16 ਫਰਵਰੀ, ਦੇਸ਼ ਕਲਿੱਕ ਬਿਓਰੋ
ਨੇਪਾਲ ਦੇ ਉਪ ਪ੍ਰਧਾਨ ਮੰਤਰੀ ਬਿਸ਼ਨੂ ਪੌਡੇਲ ਪੋਖਰਾ ਅਤੇ ਮੈਟਰੋਪੋਲੀਟਨ ਮੇਅਰ ਧਨਰਾਜ ਅਚਾਰੀਆ ਨੂੰ ਸ਼ਨੀਵਾਰ ਨੂੰ ਪੋਖਰਾ ਸੈਰ-ਸਪਾਟਾ ਸਾਲ ਦੇ ਉਦਘਾਟਨੀ ਸਮਾਰੋਹ ਦੌਰਾਨ ਝੁਲਸ ਜਾਣ ਤੋਂ ਬਾਅਦ ਇਲਾਜ ਲਈ ਕਾਠਮੰਡੂ ਲਿਜਾਇਆ ਗਿਆ। ਘਟਨਾ ਉਦੋਂ ਵਾਪਰੀ ਜਦੋਂ ਸਮਾਗਮ ਦੌਰਾਨ ਹਾਈਡ੍ਰੋਜਨ ਨਾਲ ਭਰਿਆ ਗੁਬਾਰਾ ਫਟ ਗਿਆ। ਜਦੋਂ ਧਮਾਕਾ ਹੋਇਆ ਦੇਸ਼ ਦੇ ਵਿੱਤ ਮੰਤਰੀ ਪੌਡੇਲ ਅਤੇ ਧਨਰਾਜ ਆਚਾਰੀਆ ਉਦੋਂ ਮੰਚ ‘ਤੇ ਸਨ।
ਮੰਤਰੀ ਦੇ ਪ੍ਰੈੱਸ ਸਲਾਹਕਾਰ ਅਨੁਸਾਰ ਪੌਡੇਲ ਦੇ ਹੱਥਾਂ ਅਤੇ ਚਿਹਰੇ ‘ਤੇ ਸੱਟ ਲੱਗੀ ਹੈ। ਆਚਾਰੀਆ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਦੱਸੀਆਂ ਜਾਂਦੀਆਂ ਹਨ। ਪੋਖਰਾ ਵਿਜ਼ਿਟ ਈਅਰ, ਜੋ 2025 ਵਿੱਚ ਲਗਭਗ 20 ਲੱਖ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਵਾਲਾ ਹੈ, ਦਾ ਉਦਘਾਟਨ ਸ਼ਨੀਵਾਰ ਨੂੰ ਕੀਤਾ ਜਾ ਰਿਹਾ ਸੀ ਜਦੋਂ ਹਾਈਡ੍ਰੋਜਨ ਨਾਲ ਭਰੇ ਗੁਬਾਰਿਆਂ ਵਿੱਚ ਅੱਗ ਲੱਗਣ ਕਾਰਨ ਮੰਤਰੀ ਪੌਡੇਲ ਅਤੇ ਮੇਅਰ ਅਚਾਰੀਆ ਜ਼ਖਮੀ ਹੋ ਗਏ।ਦੋਵੇਂ ਜ਼ਖਮੀ ਨੇਤਾ ਖਤਰੇ ਤੋਂ ਬਾਹਰ ਹਨ। ਹਾਈਡ੍ਰੋਜਨ ਨਾਲ ਭਰੇ ਗੁਬਾਰਿਆਂ ਵਿੱਚ ਇਗਨੀਸ਼ਨ ਇੱਕ ਆਟੋਮੈਟਿਕ ਸਵਿੱਚ ਵਿੱਚ ਚੰਗਿਆੜੀ ਕਾਰਨ ਸ਼ੁਰੂ ਹੋਈ।
Published on: ਫਰਵਰੀ 16, 2025 8:32 ਬਾਃ ਦੁਃ