ਚੁਣਿਆ ਜਾਵੇਗਾ ਮੁੱਖ ਮੰਤਰੀ, ਸਹੁੰ ਚੁੱਕ ਸਮਾਗਮ 18 ਨੂੰ
ਨਵੀਂ ਦਿੱਲੀ, 16 ਫਰਵਰੀ, ਦੇਸ਼ ਕਲਿੱਕ ਬਿਓਰੋ :
ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਬਹੁਮਤ ਪ੍ਰਾਪਤ ਹੋਇਆ ਹੈ। ਭਾਜਪਾ ਵੱਲੋਂ ਭਲਕੇ 17 ਫਰਵਰੀ ਨੂੰ ਵਿਧਾਇਕ ਦਲ ਦੀ ਮੀਟਿੰਗ ਬੁਲਾਈ ਗਈ ਹੈ। ਸੂਤਰਾਂ ਦੇ ਹਵਾਲੇ ਨਾਲ ਆਈ ਖਬਰ ਮੁਤਾਬਕ ਭਲਕੇ ਹੋਣ ਵਾਲੀ ਮੀਟਿੰਗ ਵਿੱਚ ਮੁੱਖ ਮੰਤਰੀ ਦੇ ਨਾਮ ਉਤੇ ਮੋਹਰ ਲੱਗੇਗੀ। 18 ਫਰਵਰੀ ਨੂੰ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ ਹੋਵੇਗਾ।
Published on: ਫਰਵਰੀ 16, 2025 6:12 ਬਾਃ ਦੁਃ