ਨਵੀਂ ਦਿੱਲੀ, 16 ਫਰਵਰੀ, ਦੇਸ਼ ਕਲਿੱਕ ਬਿਓਰੋ :
ਬੀਤੇ ਦੇਰ ਰਾਤ ਨੂੰ ਨਵੀਂ ਦਿੱਲੀ ਰੇਲਵੇ ਸਟੇਸ਼ਨ ਉਤੇ ਮਚੀ ਭਗਦੜ ਵਿੱਚ 14 ਔਰਤਾਂ ਸਮੇਤ 18 ਦੀ ਮੌਤ ਹੋ ਗਈ, ਜਦੋਂ ਕਿ ਕਈ ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਲੇਟਫਾਰਮ 14 ਅਤੇ 15 ਉਤੇ ਰਾਤ 10 ਵਜੇ ਦੇ ਕਰੀਬ ਲੋਕਾਂ ਦੀ ਭੀੜ ਵਧਣ ਕਾਰਨ ਇਹ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਮਰਨ ਵਾਲਿਆਂ ਦੀ ਪਹਿਚਾਣ ਹੋ ਗਈ ਹੈ। ਮਰਨ ਵਾਲਿਆਂ ਵਿੱਚ ਜ਼ਿਆਦਾ ਲੋਕ ਬਿਹਾਰ ਦੇ ਹਨ।
ਮ੍ਰਿਤਕਾ ਦੀ ਪਹਿਚਾਣ
- ਆਹਾ ਦੇਵੀ (79 ਸਾਲ) ਪਤਨੀ ਰਵਿੰਦ੍ਰ ਨਾਥ ਨਿਵਾਸੀ ਬਕਸਰ, ਬਿਹਾਰ
- ਪੂਨਮ ਦੇਵੀ (40 ਸਾਲ) ਪਤਨੀ ਮੇਘਨਾਥ ਨਿਵਾਸੀ ਸਾਰਣ, ਬਿਹਾਰ
- ਲਲਿਤਾ ਦੇਵੀ (35 ਸਾਲ) ਪਤਨੀ ਸੰਤੋਸ਼ ਨਿਵਾਸੀ ਪਰਨਾ, ਬਿਹਾਰ
- ਸਰੁਚੀ (11 ਸਾਲ) ਪੁਤਰੀ ਮਨੋਜ ਸ਼ਾਹ ਨਿਵਾਸੀ ਮੁਜ਼ੱਫ਼ਰਪੁਰ, ਬਿਹਾਰ
- ਕ੍ਰਿਸ਼ਨਾ ਦੇਵੀ (40 ਸਾਲ) ਪਤਨੀ ਵਿਜੈ ਸ਼ਾਹ ਨਿਵਾਸੀ ਸਮਸਤਿਪੁਰ, ਬਿਹਾਰ
- ਵਿਜੈ ਸ਼ਾਹ (15 ਸਾਲ) ਪੁਤਰ ਰਾਮ ਸਰੂਪ ਸ਼ਾਹ ਨਿਵਾਸੀ ਸਮਸਤਿਪੁਰ, ਬਿਹਾਰ
- ਨੀਰਜ (12 ਸਾਲ) ਪੁਤਰ ਇੰਦਰਜੀਤ ਪਾਸਵਾਨ ਨਿਵਾਸੀ वैशाली, ਬਿਹਾਰ
- ਸ਼ਾਂਤੀ ਦੇਵੀ (40 ਸਾਲ) ਪਤਨੀ ਰਾਜ ਕੁਮਾਰ ਮਾਂਝੀ ਨਿਵਾਸੀ ਨਵਾਦਾ, ਬਿਹਾਰ
- ਪੂਜਾ ਕੁਮਾਰ (8 ਸਾਲ) ਪੁਤਰੀ ਰਾਜ ਕੁਮਾਰ ਮਾਂਝੀ ਨਿਵਾਸੀ ਨਵਾਦਾ, ਬਿਹਾਰ
- ਪਿੰਕੀ ਦੇਵੀ (41 ਸਾਲ) ਪਤਨੀ ਉਪਿੰਦਰ ਸ਼ਰਮਾ ਨਿਵਾਸੀ ਸੰਗਮ ਵਿਹਾਰ, ਦਿੱਲੀ
- ਸ਼ੀਲਾ ਦੇਵੀ (50 ਸਾਲ) ਪਤਨੀ ਉਮੇਸ਼ ਗਿਰੀ ਨਿਵਾਸੀ ਸਰਿਤਾ ਵਿਹਾਰ, ਦਿੱਲੀ
- ਵ੍ਯੋਮ (25 ਸਾਲ) ਪੁਤਰ ਧਰਮਵੀਰ ਨਿਵਾਸੀ ਬਵਾਨਾ, ਦਿੱਲੀ
- ਮਨੋਜ (47 ਸਾਲ) ਪੁਤਰ ਪੰਚਦੇਵ ਕੁਸ਼ਵਾਹਾ ਨਿਵਾਸੀ ਨਾਂਗਲੋਈ, ਦਿੱਲੀ
- ਪੂਨਮ (34 ਸਾਲ) ਪਤਨੀ ਵੀਰੇਂਦਰ ਸਿੰਘ ਨਿਵਾਸੀ ਮਹਾਵੀਰ ਐਨਕਲੇਵ, ਦਿੱਲੀ
- ਮਮਤਾ ਝਾ (40 ਸਾਲ) ਪਤਨੀ ਵਿਪਿਨ ਝਾ ਨਿਵਾਸੀ ਨਾਂਗਲੋਈ, ਦਿੱਲੀ
- ਰੀਆ ਸਿੰਘ (7 ਸਾਲ) ਪੁਤਰੀ ਓਪਿਲ ਸਿੰਘ ਨਿਵਾਸੀ ਸਾਗਰਪੁਰ, ਦਿੱਲੀ
- ਬੇਬੀ ਕੁਮਾਰੀ (24 ਸਾਲ) ਪੁਤਰੀ ਪ੍ਰਭੁ ਸ਼ਾਹ ਨਿਵਾਸੀ ਬਿਜਵਾਸਨ, ਦਿੱਲੀ
- ਸੰਗੀਤਾ ਮਲਿਕ (34 ਸਾਲ) ਪਤਨੀ ਮੋਹਿਤ ਮਲਿਕ ਨਿਵਾਸੀ ਭਿਵਾਨੀ, ਹਰਿਆਣਾ
Published on: ਫਰਵਰੀ 16, 2025 10:18 ਪੂਃ ਦੁਃ